ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲੇ 'ਚ ਪੁਲਸ ਨੇ ਸੋਮਵਾਰ ਮਾਸੂਮ ਨੌਜਵਾਨਾਂ ਨੂੰ ਅੱਤਵਾਦ 'ਚ ਸ਼ਾਮਲ ਹੋਣ ਲਈ ਉਕਸਾਉਣ ਵਾਲੇ ਅੱਤਵਾਦੀਆਂ ਦੇ ਚਾਰ ਓਵਰ ਗਰਾਊਂਡ ਵਰਕਰਜ਼ (ਓ. ਜੀ. ਡਬਲਿਊ.) ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਖੁਫੀਆ ਸੂਚਨਾ ਮਿਲੀ ਸੀ ਕਿ ਅੱਤਵਾਦੀਆਂ ਦੇ ਲੋਕਲ ਮਾਡਿਊਲ ਵਲੋਂ ਮਾਸੂਮ ਨੌਜਵਾਨਾਂ ਨੂੰ ਅੱਤਵਾਦ 'ਚ ਸ਼ਾਮਲ ਕਰਨ ਲਈ ਉਕਸਾਇਆ ਜਾ ਰਿਹਾ ਹੈ।
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਥਾਵਾਂ 'ਤੇ ਛਾਪੇ ਮਾਰ ਕੇ ਚਾਰ ਓ. ਜੀ. ਡਬਲਿਊ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਸ਼ਲੀਲ ਫਿਲਮਾਂ ਦੇਖਣ ਲਈ ਹੁਣ ਜ਼ਰੂਰੀ ਹੋਵੇਗਾ ਆਈ.ਡੀ. ਪਰੂਫ
NEXT STORY