ਵਿੱਲੁਪੁਰਮ — ਤਾਮਿਲਨਾਡੂ 'ਚ ਵਿਲੁੱਪੁਰਮ ਜ਼ਿਲ੍ਹੇ ਦੇ ਇਕ ਹਸਪਤਾਲ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਇਥੇ ਗਲਤੀ ਨਾਲ ਹਸਪਤਾਲ ਨੇ ਕੋਰੋਨਾ ਵਾਇਰਸ ਦੇ 4 ਪਾਜ਼ੀਟਿਵ ਮਾਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਸੀ। ਇਸ ਘਟਨਾ ਨਾਲ ਭਾਜੜ ਮਚ ਗਈ ਹੈ। ਹਸਪਤਾਲ ਪ੍ਰਸ਼ਾਸਨ ਚਾਰ 'ਚੋਂ ਤਿੰਨ ਮਰੀਜ਼ਾਂ ਨੂੰ ਵਾਪਸ ਸੱਦਣ 'ਚ ਸਫਲ ਰਿਹਾ ਪਰ ਪੁਲਸ ਚੌਥੇ ਮਰੀਜ਼ ਦੀ ਤਲਾਸ਼ ਕਰ ਰਹੀ ਹੈ। ਇਕ ਪਾਸੇ ਪੂਰਾ ਦੇਸ਼ ਕੋਵਿਡ-19 ਖਿਲਾਫ ਜੰਗ ਲੜ ਰਿਹਾ ਹੈ, ਉਥੇ ਹੀ ਇਸ ਤਰ੍ਹਾਂ ਦੀ ਵੱਡੀ ਲਾਪਰਵਾਹੀ ਨੇ ਕਈ ਜ਼ਿੰਦਗੀਆਂ ਨੂੰ ਖਤਰੇ 'ਚ ਪਾ ਦਿੱਤਾ ਹੈ। ਹੁਣ ਇਸ ਵੱਡੀ ਗਲਤੀ ਨਾਲ ਵਾਇਰਸ ਦੇ ਫੈਲਣ ਦਾ ਖਤਰਾ ਕੀਤੇ ਜ਼ਿਆਦਾ ਵਧ ਗਿਆ ਹੈ।
ਵਿੱਲੁਪੁਰਮ ਦੇ ਹਸਪਤਾਲ ਨੇ ਮੰਗਲਵਾਰ ਨੂੰ ਇਕ ਵੱਡੀ ਕਲੈਰਿਕਲ ਗਲਤੀ ਕਾਰਣ ਚਾਰ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਸੀ। ਇਸ ਗਲਤੀ ਦਾ ਪਤਾ ਲੱਗਣ 'ਤੇ ਹਸਪਤਾਲ ਦੇ ਜ਼ਿਲ੍ਹਾ ਅਧਿਕਾਰੀ ਪੁਲਸ ਕੋਲ ਪਹੁੰਚੇ ਅਤੇ ਫਿਰ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਨਾਲ ਜੁੜੇ ਤਿੰਨ ਲੋਕਾਂ ਨੂੰ ਜਲਦੀ ਹਸਪਤਾਲ ਸੱਦਿਆ ਪਰ ਹਾਲੇ ਤਕ ਇਕ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਹੈ।
ਔਰਤਾਂ ਦੇ ਜਨ-ਧਨ ਖਾਤਿਆਂ ’ਚ 2 ਕਿਸ਼ਤਾਂ ’ਚ 1000 ਰੁਪਏ ਪਾਏਗੀ ਸਰਕਾਰ
NEXT STORY