ਨਵੀਂ ਦਿੱਲੀ— ਕਾਂਗਰਸ ਨੇ ਲੋਕ ਸਭਾ ਚੋਣ ਲਈ ਸ਼ਨੀਵਾਰ ਰਾਤ ਆਪਣੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ 'ਚ ਉੱਤਰ ਪ੍ਰਦੇਸ਼, ਕੇਰਲ, ਛੱਤੀਸਗੜ੍ਹ, ਅਰੂਣਾਚਲ ਪ੍ਰਦੇਸ਼ ਤੇ ਅੰਡੇਮਾਨ ਨਿਕੋਬਾਰ ਦੀ 27 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।
ਪਾਰਟੀ ਜਨਰਲ ਸਕੱਤਰ ਮੁਕੁਲ ਵਾਸਨਿਕ ਵੱਲੋਂ ਜਾਰੀ ਬਿਆਨ ਮੁਤਾਬਕ ਉੱਤਰ ਪ੍ਰਦੇਸ਼ ਦੀ ਸੱਤ, ਕੇਰਲ ਦੀ 12 ਛੱਤੀਸਗੜ੍ਹ ਦੀ ਪੰਜ, ਅਰੂਣਾਚਲ ਪ੍ਰਦੇਸ਼ ਦੀ 2 ਤੇ ਅੰਡੇਮਾਨ ਨਿਕੋਬਾਰ ਦੀ ਇਕ ਸੀਟ ਲਈ ਉਮੀਦਵਾਰ ਐਲਾਨ ਕੀਤੇ ਗਏ ਹਨ।
ਉੱਤਰ ਪ੍ਰਦੇਸ਼ 'ਚ ਕੈਰਾਨਾ ਤੋਂ ਹਰਿੰਦਰ ਮਲਿਕ, ਬਿਜਨੌਕ ਤੋਂ ਇੰਦਿਰਾ ਭੱਟੀ, ਮੇਰਠ ਤੋਂ ਓਮ ਪ੍ਰਕਾਸ਼ ਸ਼ਰਮਾ, ਗੌਤਮਬੁੱਧ ਨਗਰ ਚੋਂ ਅਰਵਿੰਦ ਸਿੰਘ ਚੌਹਾਨ, ਅਲੀਗੜ੍ਹ ਤੋਂ ਬ੍ਰਜੇਂਦਰ ਸਿੰਘ, ਹਮੀਰਪੁਰ ਤੋਂ ਪ੍ਰੀਤਮ ਲੋਧੀ ਤੇ ਘੋਸ਼ੀ ਤੋਂ ਬਾਲਕ੍ਰਿਸ਼ਣ ਚੌਹਾਨ ਨੂੰ ਟਿਕਟ ਦਿੱਤਾ ਗਿਆ ਹੈ।Ý
ਕੇਰਲ ਦੀ ਤਿਰੂਵੰਤਪੂਰਮ ਸੀਟ ਤੋਂ ਸ਼ਸ਼ੀ ਥਰੂਰ ਇਕ ਵਾਰ ਫਿਰ ਚੋਣ ਲੜਨਗੇ। ਇਸ ਤੋਂ ਪਹਿਲਾਂ ਕਾਂਗਰਸ ਉੱਤਰ ਪ੍ਰਦੇਸ਼ ਤੇ ਕੁਝ ਹੋਰ ਸਿਬਆਂ ਲਈ ਤਿੰਨ ਵਾਰ 'ਚ ਕੁਲ 54 ਉਮੀਦਵਾਰਾਂ ਦਾ ਐੈਲਾਨ ਕਰ ਚੁੱਕੀ ਹੈ, ਜਿਨ੍ਹਾਂ 'ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਂ ਵੀ ਸ਼ਾਮਲ ਹਨ। ਸਾਬਕਾ ਕੇਂਦਰੀ ਮੰਤਰੀ ਕੇ. ਵੀ. ਥਾਮਸ ਨੇ ਅਰਣਾਕੁਲਮ ਸੀਟ ਤੋਂ ਟਿਕਟ ਨਹੀਂ ਮਿਲਣ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਆਪਣੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਿਆ।
ਮਾਇਆਵਤੀ ਤੋਂ ਮੈਨਪੁਰੀ 'ਚ ਪ੍ਰਚਾਰ ਕਰਵਾਉਣ ਦੇ ਪਲਾਨ ਤੋਂ ਨਾਰਾਜ਼ ਮੁਲਾਇਮ
NEXT STORY