ਚੰਡੀਗੜ੍ਹ (ਅੰਕੁਰ)- ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਮੁਤਾਬਕ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟੀ ਗਈ ਹੈ। ਕਾਂਗਰਸ ਨੇ ਇਸ ਵਾਰ 2 ਮਹਿਲਾ ਉਮੀਦਵਾਰਾਂ 'ਤੇ ਦਾਅ ਖੇਡਿਆ ਹੈ। ਪਾਰਟੀ ਨੇ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਹੈ।
2016 ''ਚ ਗੋਮਰ ''ਆਪ'' ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਕੇ ਕਾਂਗਰਸ ''ਚ ਸ਼ਾਮਲ ਹੋ ਗਏ ਸਨ। ਪੰਜਾਬ ਵਿੱਚ ਕਾਂਗਰਸ ਹੁਣ ਤੱਕ 8 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। 5 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇਨ੍ਹਾਂ ਵਿੱਚ ਖਡੂਰ ਸਾਹਿਬ, ਲੁਧਿਆਣਾ, ਗੁਰਦਾਸਪੁਰ, ਆਨੰਦਪੁਰ ਸਾਹਿਬ ਅਤੇ ਫ਼ਿਰੋਜ਼ਪੁਰ ਸ਼ਾਮਲ ਹਨ।
ਕੌਣ ਨੇ ਯਾਮਿਨੀ ਗੋਮਰ ਤੇ ਅਮਰਜੀਤ ਕੌਰ ਸਾਹੋਕੇ
ਅਮਰਜੀਤ ਕੌਰ ਸਾਹੋਕੇ ਨੇ 2017 'ਚ ਅਤੇ ਉਨ੍ਹਾਂ ਦੇ ਪਤੀ ਭੁਪਿੰਦਰ ਸਾਹੋਕੇ ਨੇ 2022 ਦੀ ਵਿਧਾਨ ਸਭਾ ਚੋਣ ਨਿਹਾਲ ਸਿੰਘ ਵਾਲਾ ਸੀਟ ਤੋਂ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਗੋਮਰ ਨੇ 2014 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ, ਪਰ ਉਹ ਵੀ ਜਿੱਤ ਨਹੀਂ ਸਕੇ ਸਨ।
ਕਾਂਗਰਸ ਪਹਿਲਾਂ ਕਰ ਚੁੱਕੀ ਹੈ 6 ਉਮੀਦਵਾਰਾਂ ਦੇ ਨਾਮ ਐਲਾਨ
ਇਸ ਤੋਂ ਪਹਿਲਾ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿਚ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਬਾਕੀ 4 ਸੀਟਾਂ 'ਤੇ ਨਵੇਂ ਚਿਹਰੇ ਮੈਦਾਨ 'ਚ ਉਤਾਰੇ ਗਏ ਹਨ, ਜਿਸ ਅਨੁਸਾਰ ਬਠਿੰਡਾ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ, ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਗਰੂਰ ਤੋਂ ਸੁਖਪਾਲ ਖਹਿਰਾ ਅਤੇ ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਿਛਲੇ ਦਿਨੀਂ ਕਲਾਕਾਰਾਂ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇੱਕ ਵਾਰ ਜਦੋਂ ਕਲਾਕਾਰ ਨੇਤਾ ਬਣ ਜਾਂਦਾ ਉਹ ਇਲਾਕੇ ਵਿਚ ਫਿਰ ਵਾਪਸ ਨਹੀਂ ਆਉਂਦਾ। ਉਨ੍ਹਾਂ ਕਿਹਾ ਸੀ ਕਿ ਜਿਸ ਦਾ ਜੋ ਕੰਮ ਹੈ ਉਸ ਨੂੰ ਉਹੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੇਤਾ ਬਣਨ ਤੋਂ ਬਾਅਦ ਨੇਤਾ ਨੇ ਸੰਸਦ ਵਿਚ ਛੈਣੇ ਨਹੀਂ ਬਜਾਉਣੇ ਹੁੰਦੇ ਬਲਕਿ ਲੋਕਾਂ ਦੇ ਮਸਲੇ ਹੱਲ ਕਰਾਉਣੇ ਹੁੰਦੇ ਹਨ।
ਵਰਨਣਯੋਗ ਹੈ ਕਿ ਭਾਜਪਾ ਨੇ ਗਾਇਕ ਹੰਸਰਾਜ ਹੰਸ ਨੂੰ ਅਤੇ 'ਆਪ' ਨੇ ਕਲਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਹੈ। ਇਸ ਵਿਚਕਾਰ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਕਾਂਗਰਸ ਵਲੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਜਾਵੇਗੀ ਪਰ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਸੀ ਕਿ ਕਾਂਗਰਸ ਕਲਾਕਾਰਾਂ ਨੂੰ ਟਿਕਟ ਦੇਣ ਦੇ ਹੱਕ ਵਿਚ ਨਹੀਂ ਹੈ।
ਇਹ ਵੀ ਪੜ੍ਹੋ- ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ, ਚੰਨੀ ਨੂੰ ਜਲੰਧਰ ਤੋਂ ਮਿਲੀ ਟਿਕਟ
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : 'ਆਮ ਆਦਮੀ ਪਾਰਟੀ' ਨੇ ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੇਤਾਂ ’ਚ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
NEXT STORY