ਨੈਸ਼ਨਲ ਡੈਸਕ– ਠੱਗ ਆਏ ਦਿਨ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਪੈਂਤਰੇ ਅਜ਼ਮਾਉਂਦੇ ਰਹਿੰਦੇ ਹਨ। ਕਦੇ ਫ਼ੋਨ 'ਤੇ ਲਿੰਕ ਭੇਜ ਕੇ ਤੇ ਕਦੇ ਫਰਜ਼ੀ ਕਾਲ ਕਰ ਕੇ ਉਹ ਭੋਲੇ-ਭਾਲੇ ਲੋਕਾਂ ਨੂੰ ਝਾਂਸੇ 'ਚ ਲੈ ਕੇ ਆਪਣਾ ਸ਼ਿਕਾਰ ਬਣਾ ਹੀ ਲੈਂਦੇ ਹਨ। ਇਸੇ ਦੌਰਾਨ ਦਿੱਲੀ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਵਿਅਕਤੀ ਨਾਲ ਪੈਟਰੋਲ ਤੇ ਸੀ.ਐੱਨ.ਜੀ. ਪੰਪ ਦਿਵਾਉਣ ਦੇ ਨਾਂ ’ਤੇ 2 ਕਰੋੜ 39 ਲੱਖ ਰੁਪਏ ਦੀ ਠੱਗੀ ਹੋ ਗਈ ਹੈ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਇਹ ਕਰੋੜਾਂ ਦੀ ਠੱਗੀ ਮਾਰਨ ਵਾਲੇ ਪੈਟਰੋਲੀਅਮ ਵਿਭਾਗ ਦੇ ਮੁਲਾਜ਼ਮ ਸਮੇਤ 3 ਵਿਅਕਤੀਆਂ ਨੂੰ ਸਪੈਸ਼ਲ ਸੈੱਲ ਦੀ ਆਈ.ਐੱਫ.ਐੱਸ.ਓ. ਯੂਨਿਟ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਮੋਬਾਈਲ ਫੋਨ ਤੇ ਸਿਮ ਕਾਰਡ, ਫਰਜ਼ੀ ਆਈ.ਜੀ.ਐੱਲ. ਪੱਤਰ, ਐੱਨ.ਓ.ਸੀ., ਚਲਾਨ, ਏਰੀਆ ਬਲਾਕਿੰਗ ਫੀਸ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ ਪਾਂਡੇ, ਅਮਰਿੰਦਰ ਕੁਮਾਰ ਤੇ ਅਮਰ ਸਿੰਘ ਵਜੋਂ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਦਰਮਾ ਤੱਕ ਦਿਖਾਈ ਦਿੱਤਾ Lockdown ਦਾ ਅਸਰ, ਤਾਪਮਾਨ 'ਚ ਆਈ ਸੀ ਭਾਰੀ ਗਿਰਾਵਟ
NEXT STORY