ਵੈੱਬ ਡੈਸਕ- ਫ੍ਰੀ ਵਾਈ-ਫਾਈ ਦਾ ਲਾਲਚ ਕਈ ਵਾਰ ਭਾਰੀ ਪੈ ਸਕਦਾ ਹੈ। ਭੀੜ ਵਾਲੀਆਂ ਥਾਵਾਂ ਜਿਵੇਂ ਮਾਲ, ਮੈਟਰੋ ਸਟੇਸ਼ਨ ਜਾਂ ਕੈਫੇ 'ਚ ਜਦੋਂ ਮੋਬਾਇਲ ਨੈੱਟਵਰਕ ਕਮਜ਼ੋਰ ਹੁੰਦਾ ਹੈ ਤਾਂ ਲੋਕ ਤੁਰੰਤ ਉਪਲੱਬਧ ਫ੍ਰੀ ਪਬਲਿਕ ਵਾਈ-ਫਾਈ ਨਾਲ ਜੁੜ ਜਾਂਦੇ ਹਨ ਪਰ ਇਹੀ ਲਾਪਰਵਾਹੀ ਸਾਈਬਰ ਠੱਗੀ ਦਾ ਰਸਤਾ ਸਾਫ਼ ਕਰ ਸਕਦੀ ਹੈ। ਫੈਸਟਿਵ ਸੀਜ਼ਨ 'ਚ ਜਦੋਂ ਆਨਲਾਈਨ ਸ਼ਾਪਿੰਗ ਅਤੇ ਡਿਜੀਟਲ ਪੇਮੈਂਟ ਦਾ ਦੌਰ ਤੇਜ਼ ਹੁੰਦਾ ਹੈ, ਉਦੋਂ ਅਜਿਹੇ ਮਾਮਲਿਆਂ 'ਚ ਸਾਵਧਾਨ ਰਹਿਣਾ ਬੇਹੱਦ ਜ਼ਰੂਰੀ ਹੈ। ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਸਾਈਬਰ ਠੱਗੀ, ਡਾਟਾ ਚੋਰੀ ਅਤੇ ਹੈਕਿੰਗ ਵਰਗੇ ਗੰਭੀਰ ਜ਼ੋਖਮਾਂ ਤੋਂ ਬਚਾ ਸਕਦੀ ਹੈ।
ਚਿਤਾਵਨੀ
ਹਾਲ ਹੀ 'ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਵਿਦਿਆਰਥੀਆਂ ਨੂੰ ਜਨਤਕ ਵਾਈ-ਫਾਈ ਨੈੱਟਵਰਕ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਕਮਿਸ਼ਨ ਨੇ ਕਿਹਾ ਕਿ ਵਿਦਿਆਰਥੀ ਪਰਸਨਲ ਈਮੇਲ-ਬੈਂਕਿੰਗ ਜਾਂ ਦਫ਼ਤਰ ਅਕਾਊਂਟ 'ਚ ਲੌਗਿਨ ਕਰਨ ਲਈ ਪਬਲਿਕ ਵਾਈ-ਫਾਈ ਦਾ ਇਸਤੇਮਾਲ ਨਾ ਕਰਨ। ਇਸ ਨਾਲ ਹੈਕਰਜ਼ ਆਸਾਨੀ ਨਾਲ ਡਾਟਾ ਚੋਰੀ ਕਰ ਸਕਦੇ ਹਨ ਅਤੇ ਡਿਵਾਈਸ 'ਚ ਮਾਲਵੇਅਰ ਪਾ ਸਕਦੇ ਹਨ।
ਕਿਉਂ ਖ਼ਤਰਨਾਕ ਹੈ ਪਬਲਿਕ ਵਾਈ-ਫਾਈ
ਅਜਿਹੇ ਨੈੱਟਵਰਕ ਖੁੱਲ੍ਹੇ ਹੁੰਦੇ ਹਨ, ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਐਕਸੈੱਸ ਕਰ ਸਕਦਾ ਹੈ। ਇਨ੍ਹਾਂ 'ਚ ਸਕਿਓਰਿਟੀ ਦੀ ਪੂਰੀ ਪਰਤ ਨਹੀਂ ਹੁੰਦੀ। ਇਕ ਵਾਰ ਹੀ ਕਨੈਕਟ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਡੀ ਜਾਣਕਾਰੀ, ਪਾਸਵਰਡ ਜਾਂ ਬੈਂਕ ਡਿਟੇਲ ਤੱਕ ਹੈਕਰਜ਼ ਤੱਕ ਪਹੁੰਚ ਸਕਦੇ ਹਨ। ਕੁਝ ਮਾਮਲਿਆਂ 'ਚ ਉਹ ਨਕਲੀ ਵਾਈ-ਫਾਈ ਨੈੱਟਵਰਕ ਵੀ ਬਣਾਉਂਦੇ ਹਨ, ਜੋ ਅਸਲੀ ਲੱਗਦੇ ਹਨ ਪਰ ਉਨ੍ਹਾਂ ਦਾ ਮਕਸਦ ਸਿਰਫ਼ ਡਾਟਾ ਚੋਰੀ ਹੁੰਦਾ ਹੈ।
ਕਿਵੇਂ ਰਹੀਏ ਸੁਰੱਖਿਅਤ
- ਫ੍ਰੀ ਵਾਈ-ਫਾਈ ਤੋਂ ਰਹੋ ਦੂਰ- ਸਿਰਫ਼ ਜ਼ਿਆਦ ਲੋੜ ਪੈਣ 'ਤੇ ਇਸ ਦਾ ਇਸਤੇਮਾਲ ਕਰੋ।
- VPN ਦਾ ਉਪਯੋਗ ਕਰੋ- ਇਸ ਨਾਲ ਡਾਟਾ ਐਨਕ੍ਰਿਪਟ ਰਹਿੰਦਾ ਹੈ ਅਤੇ ਹੈਕਰਜ਼ ਨੂੰ ਜਾਣਕਾਰੀ ਚੋਰੀ ਕਰਨ 'ਚ ਮੁਸ਼ਕਲ ਹੁੰਦੀ ਹੈ।
- ਟਰਾਂਜੈਕਸ਼ਨ ਤੋਂ ਬਚੋ- ਜਨਤਕ ਨੈੱਟਵਰਕ 'ਤੇ ਕਦੇ ਵੀ ਡਿਜੀਟਲ ਪੇਮੈਂਟ, ਬੈਂਕਿੰਗ ਐਪ ਜਾਂ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਨਾ ਕਰੋ।
- ਆਟੋ-ਕਨੈਕਟ ਫੀਚਰ ਬੰਦ ਕਰੋ- ਤਾਂਕਿ ਤੁਹਾਡਾ ਫੋਨ ਬਿਨਾਂ ਪੁੱਛੇ ਕਿਸੇ ਵਾਈ-ਫਾਈ ਨਾਲ ਨਾ ਜੁੜ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਤਰੇ ਸਾਨ੍ਹ ਨੇ Lamborghini ਦਾ ਕੱਢ'ਤਾ ਕਚੂੰਬਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
NEXT STORY