ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ‘ਤੇ ਲਾਲ ਕਿਲ੍ਹੇ ਦੀਆਂ ਕੰਧਾਂ 'ਤੇ ਦੇਸ਼ ਭਰ ਦੇ ਆਜ਼ਾਦੀ ਘੁਲਾਟੀਆਂ ਬਾਰੇ ਜਾਣਕਾਰੀ ਦੇਣ ਵਾਲੇ ‘ਸਕ੍ਰੌਲ’ (ਵੇਰਵੇ ਦੀਆਂ ਤਖ਼ਤੀਆਂ) ਚੱਲਦੇ ਰਹੇ। ਇਨ੍ਹਾਂ ਤੋਂ ਇਲਾਵਾ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤਾਂ ਦੇ ਨਜ਼ਾਰੇ ਵੀ ਇਨ੍ਹਾਂ ਕੰਧਾਂ 'ਤੇ ਨਜ਼ਰ ਆਏ। ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਅਸੀਂ ਉਸ ਦ੍ਰਿਸ਼ਟੀਕੋਣ ਨਾਲ ਕੰਮ ਕਰਨਾ ਹੈ ਜੋ ਸੁਫ਼ਨਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ ਉਹ ਪੂਰਾ ਹੋਵੇ। 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਦੇ ਅਧੀਨ ਕਈ ਆਜ਼ਾਦੀ ਘੁਲਾਟੀਆਂ ਦੇ ਕੰਮਾਂ ਦੀ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਦੀ ਦ੍ਰਿਸ਼ਟੀ ਨਾਲ ਕੇਂਦਰ ਸਰਕਾਰ ਨੇ ਕਈ ਪ੍ਰੋਗਰਾਮ ਆਯੋਜਿਤ ਕੀਤੇ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰੋਗਰਾਮਾਂ ਦੇ ਆਯੋਜਨ ਦੇ ਸੰਬੰਧ 'ਚ ਮਾਰਚ 2021 'ਚ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਸ਼੍ਰੀਨਗਰ 'ਚ 1850 ਮੀਟਰ ਲੰਬਾ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ, ਝੰਡਾ ਤਿਆਰ ਕਰਨ 'ਚ ਲੱਗੇ 10 ਦਿਨ
ਸੋਮਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰ ਰਹੇ ਸਨ, ਉਸ ਸਮੇਂ ਦੇਸ਼ ਭਰ ਦੇ ਆਜ਼ਾਦੀ ਘੁਲਾਟੀਆਂ ਬਾਰੇ ਜਾਣਕਾਰੀ ਦੇਣ ਵਾਲੇ 'ਸਕ੍ਰੋਲ' ਲਾਲ ਕਿਲ੍ਹੇ ਦੀ ਕੰਧ 'ਤੇ ਚਲਾਏ ਜਾ ਰਹੇ ਸਨ, ਇਸ ਤੋਂ ਇਲਾਵਾ ਦੇਸ਼ ਦੀ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਤਸਵੀਰਾਂ ਵੀ ਕੰਧਾਂ 'ਤੇ ਸਨ। ਇਨ੍ਹਾਂ 'ਚ ਮਹਾਨ ਆਜ਼ਾਦੀ ਘੁਲਾਟੀਏ ਚੰਦਰਸ਼ੇਖਰ ਆਜ਼ਾਦ, ਬਿਹਾਰ ਦੇ ਬਾਬੂ ਵੀਰ ਕੁੰਵਰ ਸਿੰਘ, ਮਹਾਰਾਸ਼ਟਰ ਨਾਲ ਤਾਲੁਕ ਰੱਖਣ ਵਾਲੇ ਲੋਕਮਾਨਿਆ ਤਿਲਕ, ਮਣੀਪੁਰ ਦੀ ਰਾਣੀ ਗੈਦਿਨਲਊ ਦੇ ਚਿੱਤਰ ਕੰਧ ਦੇ ਉੱਪਰੀ ਹਿੱਸੇ 'ਚ ਸਨ, ਜਦੋਂ ਕਿ ਹੇਠਲੇ ਹਿੱਸੇ 'ਚ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੇ ਚਿੱਤਰ ਸਨ। ਹੋਰ ਆਜ਼ਾਦੀ ਘੁਲਾਟੀਆਂ ਜਿਨ੍ਹਾਂ ਦੇ ਨਾਮ ਸਕ੍ਰੋਲ 'ਤੇ ਲਿਖੇ ਗਏ ਸਨ, ਉਨ੍ਹਾਂ 'ਚ ਸੈਫੂਦੀਨ ਕਿਚਲੂ (ਜੰਮੂ ਕਸ਼ਮੀਰ), ਲਾਲਾ ਹਰਦਿਆਲ (ਦਿੱਲੀ), ਮੰਗਲ ਪਾਂਡੇ (ਉੱਤਰ ਪ੍ਰਦੇਸ਼), ਸੀ.ਆਰ. ਦਾਸ (ਪੱਛਮੀ ਬੰਗਾਲ) ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ,''ਅਗਲੇ 25 ਸਾਲਾਂ 'ਚ ਸਾਨੂੰ ਪੰਜ ਪ੍ਰਣ- ਵਿਕਸਿਤ ਭਾਰਤ ਬਣਾਉਣਾ, ਕਿਸੇ ਵੀ ਕਿਸਮ ਦੀ ਗੁਲਾਮੀ ਨੂੰ ਖ਼ਤਮ ਕਰਨਾ, ਵਿਰਾਸਤ 'ਤੇ ਮਾਣ ਕਰਨਾ, ਏਕਤਾ ਬਣਾਏ ਰੱਖਣਾ ਅਤੇ ਆਪਣੇ ਕਰਤੱਵ ਪੂਰਨ ਕਰਨਾ,- ਪਰ ਧਿਆਨ ਕੇਂਦਰਿਤ ਕਰਨਾ ਹੋਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ 'ਚ ਆਏ 8 ਧਮਕੀ ਭਰੇ ਫ਼ੋਨ, ਕਿਹਾ- 3 ਘੰਟਿਆਂ 'ਚ ਪਰਿਵਾਰ ਖ਼ਤਮ ਕਰ ਦੇਵਾਂਗੇ
NEXT STORY