ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਸ਼ੁੱਕਰਵਾਰ ਨੂੰ ਹਲਕੀ ਤੋਂ ਮੱਧਮ ਬਰਫ਼ਬਾਰੀ ਹੋਈ, ਜਦੋਂ ਕਿ ਰਾਜ ਭਰ 'ਚ ਰੁਕ-ਰੁਕੇ ਪੈ ਰਹੇ ਮੀਂਹ ਕਾਰਨ 278 ਸੜਕ ਮਾਰਗਾਂ 'ਤੇ ਵਾਹਾਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਕੁੱਲੂ 'ਚ ਜਲੋੜੀ ਜੋਤ ਅਤੇ ਰੋਹਤਾਂਗ ਦਰਰੇ 'ਚ 60 ਅਤੇ 45 ਸੈਂਟੀਮੀਟਰ, ਜਦੋਂ ਕਿ ਅਟਲ ਸੁਰੰਗ ਦੇ ਦੱਖਣੀ ਛੋਰ ਅਤੇ ਚੈਂਸਲ 'ਚ 30-30 ਸੈਂਟੀਮੀਟਰ ਬਰਫ਼ਬਾਰੀ ਹੋਈ। ਚੁੜਧਰ ਅਤੇ ਡੋਡਰਕਵਾਰ 'ਚ 25 ਸੈਂਟੀਮੀਟਰ, ਖਦਰਾਲਾ 'ਚ 16 ਸੈਂਟੀਮੀਟਰ ਅਤੇ ਸ਼ਿਮਲਾ 'ਚ ਜਾਖੂ ਚੋਟੀ ਅਤੇ ਕੁਫ਼ਰੀ ਦੇ ਨੇੜੇ-ਤੇੜੇ ਦੇ ਖੇਤਰਾਂ 'ਚ ਤਿੰਨ ਤੋਂ 10 ਸੈਂਟੀਮੀਟਰ ਬਰਫ਼ਬਾਰੀ ਹੋਈ। ਮਨਾਲੀ, ਗੋਹਰ ਅਤੇ ਟਿੰਡਰ 'ਚ 16 ਮਿਲੀਮੀਟਰ, 11 ਮਿਲੀਮੀਟਰ ਅਤੇ 8.3 ਮਿਲੀਮੀਟਰ ਮੀਂਹ, ਜਦੋਂ ਕਿ ਨਾਹਨ ਅਤੇ ਭੁੰਤਰ 'ਚ 5.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਰਾਸ਼ਟਰੀ ਰਾਜਮਾਰਗ ਤਿੰਨ ਅਤੇ 305, ਰੋਹਤਾਂਗ ਦਰਰੇ ਅਤੇ ਜਾਲੋਰੀ ਦਰਰਾ ਪ੍ਰਭਾਵਿਤ ਰਿਹਾ, ਜਦੋਂ ਕਿ ਰਾਸ਼ਟਰੀ ਰਾਜਮਾਰਗ 505 ਦੇ ਗ੍ਰਾਮਫੂ ਤੋਂ ਲੋਸਰ ਦਰਮਿਆਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਲਾਹੌਲ ਅਤੇ ਸਪੀਤੀ 'ਚ 177, ਸ਼ਿਮਲਾ 'ਚ 64, ਕਿੰਨੌਰ 'ਚ 9, ਚੰਬਾ 'ਚ 5, ਕੁੱਲੂ 'ਚ ਤਿੰਨ ਅਤੇ ਕਾਂਗੜਾ ਅਤੇ ਸਿਰਮੌਰ ਜ਼ਿਲ੍ਹੇ 'ਚ 2-2 ਸੜਕਾਂ ਬੰਦ ਰਹੀਆਂ। ਸਥਾਨਕ ਮੌਸਮ ਵਿਗਿਆਨ ਦਫ਼ਤਰ ਨੇ 26 ਜਨਵਰੀ ਤੱਕ ਖੇਤਰ 'ਚ ਮੀਂਹ, 21-22 ਜਨਵਰੀ ਨੂੰ ਵੱਖ-ਵੱਖ ਥਾਂਵਾਂ 'ਤੇ ਮੀਂਹ ਅਤੇ ਬਰਫ਼ਬਾਰੀ ਅਤੇ 23 ਜਨਵਰੀ ਨੂੰ ਮੱਧ ਅਤੇ ਉੱਚੀਆਂ ਪਹਾੜੀਆਂ ਵਾਲੇ ਕਈ ਸਥਾਨਾਂ 'ਤੇ ਹਲਕੀ ਅਤੇ ਮੱਧਮ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ ਦੀ ਕਾਨੂੰਨ ਵਿਵਸਥਾ ਸੁਧਾਰਨ 'ਤੇ ਧਿਆਨ ਦੇਣ ਉੱਪ ਰਾਜਪਾਲ : ਕੇਜਰੀਵਾਲ
NEXT STORY