ਨਵੀਂ ਦਿੱਲੀ- ਫੂਡ ਸੇਫਟੀ ਐਂਡ ਸਟੈਂਡਡਰਸ ਅਥਾਰਟੀ ਆਫ਼ ਇੰਡੀਆ (FSSAI) ਨੇ ਗਰੁੱਪ ਏ ਅਤੇ ਬੀ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 30 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਡਾਇਰੈਕਟਰ- 2 ਅਹੁਦੇ
ਜੁਆਇੰਟ ਡਾਇਰੈਕਟਰ- 3 ਅਹੁਦੇ
ਸੀਨੀਅਰ ਮੈਨੇਜਰ- 2 ਅਹੁਦੇ
ਮੈਨੇਜਰ- 4 ਅਹੁਦੇ
ਅਸਿਸਟੈਂਟ ਡਾਇਰੈਕਟਰ- 1 ਅਹੁਦਾ
ਪ੍ਰਸ਼ਾਸਨਿਕ ਅਧਿਕਾਰੀ- 10 ਅਹੁਦੇ
ਸੀਨੀਅਰ ਪ੍ਰਾਈਵੇਟ ਸਕੱਤਰ- 4 ਅਹੁਦੇ
ਅਸਿਸਟੈਂਟ ਮੈਨੇਜਰ- 1 ਅਹੁਦਾ
ਅਸਿਸਟੈਂਟ- 6 ਅਹੁਦੇ
ਕੁੱਲ 33 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਡਾਇਰੈਕਟਰ ਲਈ ਉਮੀਦਵਾਰ ਕੇਂਦਰ ਜਾਂ ਸੂਬਾ ਸਰਕਾਰ, ਯੂਨੀਵਰਸਿਟੀ, ਖੋਜ ਸੰਸਥਾ ਜਾਂ ਜਨਤਕ ਖੇਤਰ ਦੇ ਉਪਕ੍ਰਮਾਂ 'ਚ ਸਮਾਨ ਅਹੁਦੇ 'ਤੇ ਤਾਇਨਾਤ ਹੋਵੇ।
ਘੱਟੋ-ਘੱਟ 5 ਸਾਲ ਦਾ ਅਨੁਭਵ
ਲਾਅ, ਐੱਮਬੀਏ ਜਾਂ ਸੰਬੰਧਤ ਖੇਤਰ 'ਚ ਮਾਸਟਰ ਡਿਗਰੀ ਹੋਵੇ। ਸੰਬੰਧਤ ਖੇਤਰ 'ਚ ਬੀਈ ਜਾਂ ਬੀਟੈੱਕ ਦੀ ਡਿਗਰੀ।
ਉਮਰ
ਉਮੀਦਵਾਰ ਦੀ ਉਮਰ 56 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਅਹੁਦਿਆਂ ਅਨੁਸਾਰ ਹਰ ਮਹੀਨੇ 1,23,100 ਤੋਂ 2,15,900 ਰੁਪਏ ਤਨਖਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਬਜ਼ੁਰਗ ਵਕੀਲ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
NEXT STORY