ਭੁਵਨੇਸ਼ਵਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਅੱਜ ਭਾਰਤ ਦੀ ਗੱਲ ਧਿਆਨ ਨਾਲ ਸੁਣਦੀ ਹੈ ਅਤੇ ਦੇਸ਼ ਆਪਣੀ ਵਿਰਾਸਤ ਦੇ ਕਾਰਨ ਹੀ ਕੌਮਾਂਤਰੀ ਭਾਈਚਾਰੇ ਨੂੰ ਇਹ ਕਹਿ ਸਕਦਾ ਹੈ ਕਿ ਭਵਿੱਖ ‘ਯੁੱਧ’ ’ਚ ਨਹੀਂ, ਸਗੋਂ ‘ਬੁੱਧ’ ’ਚ ਹੈ। ਓਡਿਸ਼ਾ ਦੀ ਰਾਜਧਾਨੀ ’ਚ ਆਯੋਜਿਤ ‘18ਵੇਂ ਪ੍ਰਵਾਸੀ ਭਾਰਤੀ ਦਿਵਸ-2025’ ਸੰਮੇਲਨ ਦਾ ਰਸਮੀ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਸਿਰਫ ਲੋਕਤੰਤਰ ਦੀ ਜਨਨੀ ਹੀ ਨਹੀਂ ਹੈ, ਸਗੋਂ ਲੋਕਤੰਤਰ ਹਰ ਭਾਰਤੀ ਦੇ ਜੀਵਨ ਦਾ ਹਿੱਸਾ ਹੈ।
ਇਹ ਵੀ ਪੜ੍ਹੋ: ਅਮਰੀਕੀ ਮੈਗਜ਼ੀਨ ਨੇ ਨੀਰਜ ਨੂੰ 2024 ਦਾ ਸਰਵਸ੍ਰੇਸ਼ਠ ਜੈਵਲਿਨ ਥ੍ਰੋਅਰ ਐਲਾਨਿਆ
ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਅੱਜ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਅਤੇ ਜਿਸ ਪੱਧਰ ’ਤੇ ਅੱਜ ਵਿਕਾਸ ਦੇ ਕੰਮ ਹੋ ਰਹੇ ਹਨ, ਉਹ ਬੇਮਿਸਾਲ ਹੈ। ਭਾਰਤ ਗਲੋਬਲ ਸਾਊਥ ਦੀ ਆਵਾਜ਼ ਨੂੰ ਵੀ ਪੂਰੀ ਤਾਕਤ ਨਾਲ ਚੁੱਕਦਾ ਹੈ। ‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਆਰਥਿਕ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਨੇ ਅਫਰੀਕਨ ਯੂਨੀਅਨ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ ਤਾਂ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖਤਾ ਪਹਿਲਾਂ ਦੇ ਭਾਵ ਨਾਲ, ਭਾਰਤ ਆਪਣੀ ਗਲੋਬਲ ਭੂਮਿਕਾ ਦਾ ਵਿਸਥਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: Plane Crash ਦੀ ਵੀਡੀਓ ਆਈ ਸਾਹਮਣੇ, ਜ਼ਿੰਦਾ ਸੜਿਆ ਪਾਇਲਟ
ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗ, ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਸੰਘਰਸ਼ ਅਤੇ ਦੁਨੀਆ ਦੇ ਕਈ ਦੇਸ਼ਾਂ ’ਚ ਹਿੰਸਾ ਅਤੇ ਅਸਥਿਰਤਾ ਦਾ ਦੌਰ ਜਾਰੀ ਹੈ। ਮੋਦੀ ਇਸ ਤੋਂ ਪਹਿਲਾਂ ਕਈ ਮੌਕਿਆਂ ’ਤੇ ਗਲੋਬਲ ਮੰਚਾਂ ਤੋਂ ਵੀ ਕਹਿ ਚੁੱਕੇ ਹਨ ਕਿ ਸੰਘਰਸ਼ਾਂ ਦਾ ਹੱਲ ਜੰਗ ਨਾਲ ਨਹੀਂ, ਸਗੋਂ ਸ਼ਾਂਤੀ ਦੇ ਰਸਤੇ ਤਲਾਸ਼ਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸਫਲਤਾ ਅੱਜ ਦੁਨੀਆ ਵੇਖ ਰਹੀ ਹੈ। ਅੱਜ ਜਦੋਂ ਭਾਰਤ ਦਾ ਚੰਦਰਯਾਨ ਸ਼ਿਵ ਸ਼ਕਤੀ ਪੁਆਇੰਟ ’ਤੇ ਪੁੱਜਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਮਾਣ ਹੁੰਦਾ ਹੈ। ਅੱਜ ਜਦੋਂ ਦੁਨੀਆ, ਡਿਜੀਟਲ ਇੰਡੀਆ ਦੀ ਤਾਕਤ ਵੇਖ ਕੇ ਹੈਰਾਨ ਹੁੰਦੀ ਹੈ, ਤਾਂ ਸਾਨੂੰ ਸਾਰਿਆਂ ਨੂੰ ਮਾਣ ਹੁੰਦਾ ਹੈ। ਅੱਜ ਭਾਰਤ ਦਾ ਹਰ ਖੇਤਰ ਆਸਮਾਨ ਦੀਆਂ ਬੁਲੰਦੀਆਂ ਛੂਹਣ ਲਈ ਅੱਗੇ ਵਧ ਰਿਹਾ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਗੱਡੀ 'ਚੋਂ ਡਿੱਗ ਕੇ ਮਰਿਆ ਪਤੀ, ਪਤਨੀ ਨੇ ਸੌਕਣ ਤੋਂ ਮੰਗਿਆ 70 ਲੱਖ ਦਾ ਮੁਆਵਜ਼ਾ
‘ਪ੍ਰਵਾਸੀ ਭਾਰਤੀ ਦੇਸ਼ ਦੇ ਰਾਜਦੂਤ, ਦੁਨੀਆ ’ਚ ਦੇਸ਼ ਦਾ ਸਿਰ ਕੀਤਾ ਉੱਚਾ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ’ਚ ਭਾਰਤ ਦਾ ਰਾਜਦੂਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਦੁਨੀਆ ’ਚ ਭਾਰਤ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਾਰੇ ਪ੍ਰਤੀਨਿਧੀਆਂ ਅਤੇ ਪ੍ਰਵਾਸੀਆਂ ਦਾ ਸਵਾਗਤ ਕਰਦੇ ਹੋਏ ਭਰੋਸਾ ਪ੍ਰਗਟਾਇਆ ਕਿ ਭਵਿੱਖ ’ਚ ਪੂਰੀ ਦੁਨੀਆ ’ਚ ਪ੍ਰਵਾਸੀ ਭਾਰਤੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ’ਚ ਅੱਜ ਇੱਥੇ ਪੇਸ਼ ਉਦਘਾਟਨੀ ਗੀਤ ਵਜਾਇਆ ਜਾਵੇਗਾ। ਉਨ੍ਹਾਂ ਨੇ ਗ੍ਰੈਮੀ ਐਵਾਰਡ ਜੇਤੂ ਕਲਾਕਾਰ ਰਿੱਕੀ ਕੇਜ ਅਤੇ ਉਨ੍ਹਾਂ ਦੀ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕੀਤੀ, ਜਿਸ ’ਚ ਭਾਰਤੀ ਪ੍ਰਵਾਸੀਆਂ ਦੀਆਂ ਭਾਵਨਾਵਾਂ ਨੂੰ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਓਡਿਸ਼ਾ ਦੀ ਮਹਾਨ ਧਰਤੀ, ਜਿੱਥੇ ਅਸੀਂ ਇਕੱਠੇ ਹੋਏ ਹਾਂ, ਭਾਰਤ ਦੀ ਖੁਸ਼ਹਾਲ ਵਿਰਾਸਤ ਦਾ ਪ੍ਰਤੀਬਿੰਬ ਹੈ।
ਇਹ ਵੀ ਪੜ੍ਹੋ: ਇਸ ਸਰਟੀਫਿਕੇਟ ਦੇ ਬਿਨਾਂ ਸਾਊਦੀ ਅਰਬ 'ਚ ਨਹੀਂ ਹੋਵੇਗੀ ਐਂਟਰੀ
ਪ੍ਰਧਾਨ ਮੰਤਰੀ ਨੇ ‘ਪ੍ਰਵਾਸੀ ਭਾਰਤੀ ਐਕਸਪ੍ਰੈੱਸ’ ਨੂੰ ਦਿਖਾਈ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀਆਂ ਲਈ ਵਿਸ਼ੇਸ਼ ਟੂਰਿਸਟ ਟਰੇਨ ‘ਪ੍ਰਵਾਸੀ ਭਾਰਤੀ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਈ। ਦਿੱਲੀ ਦੇ ਨਿਜ਼ਾਮੁੂਦੀਨ ਰੇਲਵੇ ਸਟੇਸ਼ਨ ਤੋਂ ਟਰੇਨ ਨੇ ਸਫਰ ਸ਼ੁਰੂ ਕੀਤਾ। ਇਹ ਟਰੇਨ ਪ੍ਰਵਾਸੀ ਭਾਰਤੀਆਂ ਨੂੰ ਤਿੰਨ ਹਫ਼ਤਿਆਂ ਤੱਕ ਪੂਰੇ ਦੇਸ਼ ਦੇ ਕਈ ਸੈਰ-ਸਪਾਟਾ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਏਗੀ। ਪ੍ਰਧਾਨ ਮੰਤਰੀ ਮੋਦੀ ਨੇ ਓਡਿਸ਼ਾ ਦੇ ਭੁਵਨੇਸ਼ਵਰ ’ਚ ਆਯੋਜਿਤ ਪ੍ਰਵਾਸੀ ਭਾਰਤੀ ਦਿਵਸ (ਪੀ. ਬੀ. ਡੀ.) ਸੰਮੇਲਨ ਤੋਂ ਟਰੇਨ ਨੂੰ ਹਰੀ ਝੰਡੀ ਵਿਖਾਈ।
ਇਹ ਵੀ ਪੜ੍ਹੋ : ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਇਸ ਦਿਨ ਹੋਵੇਗਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਂ! ਤੀਜੀ ਜਮਾਤ ਦੀ ਵਿਦਿਆਰਥਣ ਨੂੰ ਹਾਰਟ ਅਟੈਕ, ਹੈਰਾਨ ਕਰ ਦੇਵੇਗੀ ਇਹ ਵੀਡੀਓ
NEXT STORY