ਅਹਿਮਦਾਬਾਦ (ਭਾਸ਼ਾ) : ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਤੀਜੀ ਜਮਾਤ 'ਚ ਪੜ੍ਹਦੀ ਅੱਠ ਸਾਲਾ ਬੱਚੀ ਦੀ ਸ਼ੱਕੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਥਲਤੇਜ ਇਲਾਕੇ ਦੇ ਜ਼ੇਬਰ ਸਕੂਲ ਫਾਰ ਚਿਲਡਰਨ ਵਿੱਚ ਵਾਪਰੀ।
ਇਹ ਵੀ ਪੜ੍ਹੋ : ਰਾਤੀਂ ਸੌਣ ਲੱਗਿਆਂ AI ਰਾਹੀਂ 1000 ਨੌਕਰੀਆਂ ਲਈ ਕੀਤਾ ਅਪਲਾਈ, ਜਦ ਸਵੇਰੇ ਉੱਠਿਆ...
ਸਕੂਲ ਦੀ ਪ੍ਰਿੰਸੀਪਲ ਸ਼ਰਮਿਸ਼ਠਾ ਸਿਨਹਾ ਨੇ ਕਿਹਾ ਕਿ ਲੜਕੀ ਗਾਰਗੀ ਰਣਪਾਰਾ ਸਵੇਰੇ ਆਪਣੀ ਕਲਾਸ ਵੱਲ ਜਾਂਦੀ ਹੋਈ ਅਚਾਨਕ ਬੇਹੋਸ਼ ਹੋ ਗਈ। ਸਕੂਲ ਪ੍ਰਬੰਧਨ ਵੱਲੋਂ ਜਾਰੀ ਕੀਤੇ ਗਏ ਸੀਸੀਟੀਵੀ ਫੁਟੇਜ ਵਿੱਚ, ਲੜਕੀ ਨੂੰ ਪੈਦਲ ਆਪਣੀ ਕਲਾਸ ਵੱਲ ਜਾਂਦੇ ਹੋਏ ਦੇਖਿਆ ਗਿਆ। ਪਰ ਫਿਰ ਉਹ ਬੇਚੈਨੀ ਕਾਰਨ ਕੁਰਸੀ 'ਤੇ ਬੈਠ ਜਾਂਦੀ ਹੈ। ਬਾਅਦ ਵਿੱਚ, ਬੇਹੋਸ਼ ਵਿਦਿਆਰਥੀ ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਦੀ ਮੌਜੂਦਗੀ 'ਚ ਕੁਰਸੀ ਤੋਂ ਡਿੱਗ ਪਈ।
ਇਹ ਵੀ ਪੜ੍ਹੋ : ਮੌਜ ਮਸਤੀ ਲਈ ਕਰਾ ਲਏ ਦੋ ਵਿਆਹ, ਦੋਵਾਂ ਪਤਨੀਆਂ ਨੇ ਕਢਾ 'ਤੇ ਪਸੀਨੇ, ਅੱਕ ਕੇ ਬੰਦੇ ਨੇ ਕਰ'ਤਾ ਕਾਂਡ
ਸਿਨਹਾ ਨੇ ਕਿਹਾ ਕਿ ਜਦੋਂ ਗਾਰਗੀ ਸਵੇਰੇ ਸਕੂਲ ਪਹੁੰਚੀ, ਤਾਂ ਉਹ ਆਮ ਸੀ ਅਤੇ ਪਹਿਲੀ ਮੰਜ਼ਿਲ 'ਤੇ ਆਪਣੀ ਕਲਾਸ ਵੱਲ ਜਾਂਦੇ ਸਮੇਂ, ਬਾਲਕਾਨੀ ਵਿੱਚ ਕੁਰਸੀ 'ਤੇ ਬੈਠ ਗਈ। ਇਸ ਤੋਂ ਬਾਅਦ ਉਹ ਅਚਾਨਕ ਬੇਹੋਸ਼ ਹੋ ਗਈ। ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਦੇਖ ਕੇ, ਸਾਡੇ ਅਧਿਆਪਕਾਂ ਨੇ ਉਸਨੂੰ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਦਿੱਤਾ ਅਤੇ ਐਂਬੂਲੈਂਸ ਬੁਲਾਈ। ਲੜਕੀ ਦੀ ਹਾਲਤ ਨਾਜ਼ੁਕ ਵੇਖਦੇ ਹੋਏ, ਸਟਾਫ ਨੇ ਤੁਰੰਤ ਉਸਨੂੰ ਆਪਣੀ ਗੱਡੀ ਵਿੱਚ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : 17 ਸਾਲ ਤੇ 1400 ਨਾਬਾਲਗ ਕੁੜੀਆਂ ਹੋਈਆਂ ਸ਼ਿਕਾਰ! ਸ਼ੱਕੀਆਂ 'ਚ ਸਭ ਤੋਂ ਜ਼ਿਆਦਾ ਪਾਕਿਸਤਾਨੀ
ਉਨ੍ਹਾਂ ਨੇ ਦੱਸਿਆ ਕਿ ਉੱਥੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਗਾਰਗੀ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਨੇ ਉਸਨੂੰ ਵੈਂਟੀਲੇਟਰ 'ਤੇ ਵੀ ਪਾ ਦਿੱਤਾ ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਲੜਕੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ, ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੈਕਟਰ-1 ਦੇ ਸੰਯੁਕਤ ਪੁਲਸ ਕਮਿਸ਼ਨਰ ਨੀਰਜ ਬਡਗੁਜਰ ਨੇ ਕਿਹਾ ਕਿ ਇਸ ਸਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੜਕੀ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਦੇ ਉੱਪ ਰਾਜਪਾਲ ਨੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਜ਼ਟ ਨੋਟੀਫਿਕੇਸ਼ਨ
NEXT STORY