ਨਵੀਂ ਦਿੱਲੀ- ਜੀ-20 ਸੰਮੇਲਨ 'ਚ ਆਉਣ ਵਾਲੇ ਪ੍ਰਤੀਨਿਧੀ ਨਾ ਸਿਰਫ ਦੁਨੀਆ ਦੇ ਭਖਦੇ ਮਸਲਿਆਂ ਅਤੇ ਆਰਥਿਕ ਵਿਸ਼ਿਆਂ 'ਤੇ ਚਰਚਾ ਕਰਨਗੇ, ਸਗੋਂ ਉਹ ਸੁਆਦੀ ਭਾਰਤੀ ਪਕਵਾਨਾਂ ਦਾ ਵੀ ਆਨੰਦ ਲੈਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੈਰ-ਮੌਜੂਦਗੀ 'ਚ ਕੇਂਦਰ ਸਰਕਾਰ ਨੇ ਜੀ-20 ਦੇਸ਼ਾਂ ਦੇ ਮੁਖੀਆਂ ਦੀਆਂ ਪਤਨੀਆਂ ਅਤੇ ਮਹਿਲਾ ਪ੍ਰਤੀਨਿਧੀਆਂ ਨੂੰ ਆਧੁਨਿਕ ਰੂਪ ਨਾਲ ਬਣੇ ਪ੍ਰਾਚੀਨ ਭਾਰਤੀ ਪਕਵਾਨਾਂ ਦਾ ਸੁਆਦ ਲੈਣ ਲਈ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ- G20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ
ਭਾਰਤੀ ਖੇਤੀ ਖੋਜ ਪ੍ਰੀਸ਼ਦ, ਪੂਸਾ ਮਹਿਮਾਨਾਂ ਨੂੰ ਨਾ ਸਿਰਫ਼ ਮੋਟੇ ਅਨਾਜ ਦੇ ਬਣੇ ਪਕਵਾਨਾਂ ਦਾ ਸਵਾਦ ਲੈਣ ਲਈ ਸੱਦਾ ਦਿੰਦੀ ਹੈ, ਸਗੋਂ ਉਨ੍ਹਾਂ ਨੂੰ ਇਕ ਗਲੋਬਲ ਥਾਲੀ 'ਚ ਸਜਾ ਕੇ ਪਰੋਸਣ ਲਈ ਵੀ ਸੱਦਾ ਦਿੱਤਾ ਹੈ। ਇਸ ਦੇ ਲਈ ਪੂਸਾ ਵਿਚ ਇਕ "ਲਾਈਵ ਕੁਕਿੰਗ ਏਰੀਆ" ਬਣਾਇਆ ਗਿਆ ਹੈ। ਪੁਰਾਤਨ ਮੋਟੇ ਅਨਾਜ ਖਾਸ ਕਰਕੇ ਜਵਾਰ, ਬਾਜਰਾ, ਰਾਗੀ ਆਦਿ ਤੋਂ ਪਕਵਾਨ ਤਿਆਰ ਕਰਨ ਲਈ ਵਿਸ਼ਵ ਦੇ ਤਿੰਨ ਮਸ਼ਹੂਰ ਸ਼ੈੱਫ ਕੁਨਾਲ ਕਪੂਰ, ਅਜੇ ਚੋਪੜਾ ਅਤੇ ਅਨਾਹਿਤਾ ਢੁੱਡੀ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- G20 ਸੰਮੇਲਨ ਤੋਂ ਪਹਿਲਾਂ ਕੁਰੂਕਸ਼ੇਤਰ 'ਚ ਦਿੱਸੀ ਖਾਲਿਸਤਾਨੀ ਗਤੀਵਿਧੀ, ਕੰਧ 'ਤੇ ਲਿਖਿਆ- ਪੰਜਾਬ ਭਾਰਤ ਦਾ ਹਿੱਸਾ ਨਹੀਂ
ਜੀ-20 ਡੈਲੀਗੇਟਾਂ ਦਾ ਮੁੱਖ ਭੋਜਨ ਮੋਟੇ ਅਨਾਜਾਂ 'ਤੇ ਆਧਾਰਿਤ ਹੋਵੇਗਾ। ਇਸ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸਟਾਰਟਰ, ਸਲਾਦ ਅਤੇ ਮਿੱਠੇ ਪਕਵਾਨ ਮੋਟੇ ਅਨਾਜ 'ਤੇ ਆਧਾਰਿਤ ਹੋਣਗੇ। ਅਨਾਹਿਤਾ ਮੋਟੇ ਅਨਾਜ ਤੋਂ ਰਾਓ ਅਤੇ ਬਾਜਰੇ ਅਤੇ ਕੱਚੇ ਕੇਲਿਆਂ ਤੋਂ ਟਿੱਕੀ ਬਣਾਏਗੀ। ਇਸ ਦੇ ਨਾਲ ਹੀ ਕੁਝ ਕਚੌਰੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਦੇ ਅੰਦਰ ਮੋਟੇ ਨੂੰ ਭਰਿਆ ਜਾਣਗੇ। ਕੁਨਾਲ ਜਵਾਰ ਅਤੇ ਖੁੰਬਾਂ ਦੀ ਖਿਚੜੀ ਬਣਾਏਗਾ। ਇਸ ਕੇਟਰਿੰਗ ਦੌਰਾਨ ਬਾਜਰੇ ਦਾ ਠੇਕੁਵਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਜ਼ਿਕਰਯੋਗ ਹੈ ਕਿ ਠੇਕੁਵਾ ਬਿਹਾਰ ਦੀ ਮਸ਼ਹੂਰ ਮਿੱਠੀ ਡਿਸ਼ ਹੈ। ਇਸ ਦੇ ਨਾਲ ਹੀ ਮਹਿਮਾਨਾਂ ਨੂੰ ਨਿੰਬੂ ਅਤੇ ਸ਼੍ਰੀਖੰਡ ਦੀ ਬਣੀ ਮਿਠਾਈ ਵੀ ਪਰੋਸੀ ਜਾਵੇਗੀ। ਇਸ ਸਮਾਗਮ ਦੌਰਾਨ 6 ਖੇਤੀ ਸਟਾਰਟਅੱਪਾਂ ਦੀ ਸੁੰਦਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।
ਇਹ ਵੀ ਪੜ੍ਹੋ- ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਕੀ ਹੈ ਏਜੰਡਾ? ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ
ਸਰਕਾਰ ਦੇ ਇਸ ਆਯੋਜਨ ਦੌਰਾਨ ਮੋਟਾ ਅਨਾਜ ਦਾ ਉਤਪਾਦਨ ਕਰਨ ਵਾਲੇ 11 ਸੂਬਿਆਂ ਦੀਆਂ 22 ਮਹਿਲਾ ਕਿਸਾਨ ਉੱਦਮੀਆਂ ਵੀ ਆਪਣੇ ਤਜ਼ਰਬੇ ਸਾਂਝੇ ਕਰਨਗੀਆਂ। ਇਨ੍ਹਾਂ ਸੂਬਿਆਂ 'ਚ ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਉੱਤਰਾਖੰਡ, ਓਡੀਸ਼ਾ, ਛੱਤੀਸਗੜ੍ਹ, ਬਿਹਾਰ ਅਤੇ ਅਸਾਮ ਸ਼ਾਮਲ ਹਨ। ਇਨ੍ਹਾਂ ਔਰਤਾਂ ਨੇ ਆਪਣੇ ਸੂਬਿਆਂ 'ਚ ਬਾਜਰੇ ਦੀ ਕਾਸ਼ਤ ਨੂੰ ਕ੍ਰਾਂਤੀਕਾਰੀ ਢੰਗ ਨਾਲ ਅੱਗੇ ਵਧਾਇਆ ਹੈ। ਇਨ੍ਹਾਂ ਔਰਤਾਂ ਵਿਚ ਮੱਧ ਪ੍ਰਦੇਸ਼ ਦੀ ਲਹਿਰੀ ਬਾਈ, ਬਿਹਾਰ ਦੀ ਸ਼ਿਵਾਨੀ ਕੁਮਾਰੀ ਅਤੇ ਓਡੀਸ਼ਾ ਦੀ ਸੁਬਾਸ਼ਾ ਮੋਹੰਤਾ ਸ਼ਾਮਲ ਹਨ। ਇਸ ਦੌਰਾਨ ਮੋਟੇ ਅਨਾਜਾਂ ਦੀ ਰੰਗੋਲੀ ਵੀ ਬਣਾਈ ਜਾਵੇਗੀ, ਜੋ ਮਹਿਮਾਨਾਂ ਨੂੰ ਆਕਰਸ਼ਿਤ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੋਜ ਸਿਨਹਾ ਨੇ ਸ਼ੋਪੀਆਂ 'ਚ ਮਾਰੇ ਗਏ ਤਿੰਨ ਲੋਕਾਂ ਦੇ ਪਰਿਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY