ਨਵੀਂ ਦਿੱਲੀ, 25 ਅਗਸਤ (ਯੂ. ਐੱਨ.ਆਈ.)—ਰੱਖਿਆ ਮੰਤਰੀ ਦੇ ਸਲਾਹਕਾਰ ਡਾ. ਸਤੀਸ਼ ਰੈੱਡੀ ਨੂੰ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦਾ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਨਿਯੁਕਤੀ ਸਬੰਧੀ ਮੰਤਰੀ ਮੰਡਲ ਕਮੇਟੀ ਨੇ ਅੱਜ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਮਿਤੀ ਤੋਂ 2 ਸਾਲ ਜਾਂ ਅਗਲੇ ਹੁਕਮ ਤਕ ਲਾਗੂ ਰਹੇਗੀ। ਡਾ. ਐੱਸ. ਕ੍ਰਿਸਟੋਫਰ ਦੇ ਸੇਵਾ ਮੁਕਤ ਹੋਣ ਮਗਰੋਂ ਇਹ ਅਹੁਦਾ ਪਿਛਲੇ 3 ਮਹੀਨਿਆਂ ਤੋਂ ਖਾਲੀ ਸੀ।
ਤਿੰਨ ਤਲਾਕ ਤੋਂ ਲੈ ਕੇ ਕੇਰਲ ਹੜ੍ਹ ਤੱਕ, ਪੜ੍ਹੋ ਮੋਦੀ ਦੇ ਮਨ ਦੀਆਂ ਖਾਸ ਗੱਲਾਂ
NEXT STORY