ਨਵੀਂ ਦਿੱਲੀ- ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਇਟਲੀ ’ਚ ਜੀ-20 ਸ਼ਿਖਰ ਸੰਮੇਲਨ ’ਚ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਸਮੇਤ ਭਵਿੱਖ ’ਚ ਪੇਸ਼ ਆਉਣ ਵਾਲੀ ਅਜਿਹੀਆਂ ਹੀ ਚੁਣੌਤੀਆਂ ਨੂੰ ਲੈ ਕੇ ‘ਠੋਸ ਨਤੀਜੇ’ ਨਿਕਲ ਸਕਦੇ ਹਨ ਅਤੇ ਗਲੋਬਲ ਸਿਹਤ ਢਾਂਚਾ, ਆਰਥਿਕ ਸੁਧਾਰ ਵਰਗੇ ਮੁੱਦਿਆਂ ’ਤੇ ਚਰਚਾ ਹੋਵੇਗੀ। ਵਿਦੇਸ਼ ਸਕੱਤਰ ਨੇ ਇਹ ਵੀ ਕਿਹਾ ਕਿ ਭਾਰਤ ਪੈਰਿਸ ਸਮਝੌਤੇ ਦੇ ਅਧੀਨ ਤੈਅ ਟੀਚਿਆਂ ਨੂੰ ਪੂਰਾ ਕਰਨ ਦੀ ਰਾਹਤ ’ਤੇ ਹੈ ਅਤੇ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਦਾ ਸਾਹਮਣਾ ਕਰਨ ’ਚ ਮਦਦ ਕਰਨ ਵਿੱਤੀ ਸਰੋਤਾਂ ਅਤੇ ਤਕਨਾਲੋਜੀ ਨੂੰ ਉਪਲੱਬਧ ਕਰਵਾਉਣ ਸੰਬੰਧੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ। ਸ਼ਰਿੰਗਲਾ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਦੇ ਆਮ ਨਾਗਰਿਕਾਂ ਅਤੇ ਜੀ-20 ’ਚ ਉੱਭਰਦੀ ਹੋਈਆਂ ਅਰਥਵਿਵਸਥਾਵਾਂ ਦੀ ਆਵਾਜ਼ ਬਣਿਆ ਰਹੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਕਤੂਬਰ ਤੋਂ 2 ਨਵੰਬਰ ਤੱਕ ਰੋਮ ਅਤੇ ਗਲਾਸਗੋ ਦੀ ਯਾਤਰਾ ’ਤੇ ਰਹਿਣਗੇ। ਵਿਦੇਸ਼ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਟਲੀ ਦੇ 29 ਤੋਂ 31 ਅਕਤੂਬਰ ਤੱਕ ਜੀ-20 ਦੇਸ਼ਾਂ ਦੇ ਸਮੂਹ ਦੇ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਰੋਮ (ਇਟਲੀ) ’ਚ ਰਹਿਣਗੇ ਅਤੇ ਇਸ ਤੋਂ ਬਾਅਦ 26ਵੇਂ ਕਾਨਫਰੰਸ ਆਫ਼ ਪਾਰਟੀਜ਼ (ਸੀ.ਓ.ਪੀ.-26) ’ਚ ਵਿਸ਼ਵ ਨੇਤਾਵਾਂ ਦੇ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਬ੍ਰਿਟੇਨ ਦੇ ਗਲਾਸਗੋ ਜਾਣਗੇ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਸ਼ਰਿੰਗਲਾ ਨੇ ਦੱਸਿਆ ਕਿ ਜੀ-20 ’ਚ ਕੋਰੋਨਾ ਮਹਾਮਾਰੀ ਅਤੇ ਭਵਿੱਖ ’ਚ ਸੰਭਾਵਿਤ ਕਿਸੇ ਮਹਾਮਾਰੀ ਦੇ ਪ੍ਰਬੰਧਨ ’ਤੇ ਧਿਆਨ ਦਿੱਤਾ ਜਾਵੇਗਾ ਅਤੇ ਗਲੋਬਲ ਸਿਹਤ ਢਾਂਚੇ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ,‘‘ਜੀ-20 ’ਚ ਇਸ ਬਾਰੇ ਠੋਸ ਨਤੀਜੇ ਸਾਹਮਣੇ ਆ ਸਕਦੇ ਹਨ। ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਕ ਤੰਤਰ ਸਥਾਪਤ ਕਰਨ ਦਾ ਵੀ ਸੁਝਾਅ ਹੈ।’’ ਵਿਦੇਸ਼ ਸਕੱਤਰ ਨੇ ਕਿਹਾ,‘‘ਭਵਿੱਖ ’ਚ ਅਜਿਹੀ ਕਿਸੇ ਮਹਾਮਾਰੀ ਦੇ ਆਉਣ ਦੀ ਸਥਿਤੀ ’ਚ ਇਸ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਅਤੇ ਗਠਜੋੜ ਨੂੰ ਜ਼ੋਰ ਦੇਣ ਲਈ ਜੀ-20 ਕਿਸੇ ਢਾਂਚੇ ਦੀ ਰਚਨਾ ਨੂੰ ਲੈ ਕੇ ਚਰਚਾ ਕਰ ਸਕਦਾ ਹੈ।’’ ਦੱਸਣਯੋਗ ਹੈ ਕਿ ਜੀ-20 ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦਾ ਇਕ ਗਲੋਬਲ ਮੰਚ ਹੈ। ਇਸ ਦੇ ਮੈਂਬਰ ਦੇਸ਼ ’ਚ ਦੁਨੀਆ ਦੀ 80 ਫੀਸਦੀ ਜੀ.ਡੀ.ਪੀ., 75 ਫੀਸਦੀ ਗਲੋਬਲ ਕਾਰੋਬਾਰ ਸ਼ਾਮਲ ਹੈ। ਇਸ ਸਮੂਹ ਦੀ ਆਬਾਦੀ ਦੁਨੀਆ ਦੀ ਕੁੱਲ ਆਬਾਦੀ ਦਾ 60 ਫੀਸਦੀ ਹੈ। ਇਸ ਸਾਲ ਸਮੂਹ ਦਾ ਮੁੱਖ ਵਿਸ਼ਾ ਲੋਕ, ਪ੍ਰਿਥਵੀ ਅਤੇ ਖੁਸ਼ਹਾਲ ਹੈ। ਦੱਸ ਦੇਈਏ ਕਿ ਸੀ.ਓ.ਪੀ.-26 ਬੈਠਕ 31 ਅਕਤੂਬਰ ਤੋਂ 12 ਨਵੰਬਰ ਤੱਕ ਬ੍ਰਿਟੇਨ ਅਤੇ ਇਟਲੀ ਦੀ ਸਹਿ ਪ੍ਰਧਾਨਗੀ ’ਚ ਹੋ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦੇਸ਼ ’ਚ ਕੋਰੋਨਾ ਦੇ 14 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧੀ
NEXT STORY