ਨਵੀਂ ਦਿੱਲੀ- ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਗਾਂਧੀ ਪਰਿਵਾਰ ਦੇ 3 ਮੈਂਬਰ ਸੋਨੀਆ, ਰਾਹੁਲ ਤੇ ਪ੍ਰਿਯੰਕਾ ਉਸ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪਾ ਸਕਣਗੇ ਜਿਸ ਨਾਲ ਉਹ ਜੁੜੇ ਹੋਏ ਹਨ। ਜਦੋਂ ਤੋਂ ਸੀਟ ਵੰਡ ਦੇ ਫਾਰਮੂਲੇ ਅਧੀਨ ਨਵੀਂ ਦਿੱਲੀ ਦੀ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ, ਗਾਂਧੀ ਪਰਿਵਾਰ ਦੇ ਮੈਂਬਰ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਸਕਣਗੇ। ਜੇ ਉਹ ਪੋਲਿੰਗ ਵਾਲੇ ਦਿਨ ਸ਼ਹਿਰ ’ਚ ਹੁੰਦੇ ਹਨ ਤਾਂ ਆਮ ਆਦਮੀ ਪਾਰਟੀ ਨਾਲ ਸਬੰਧਤ ਉਮੀਦਵਾਰ ਨੂੰ ਵੋਟ ਪਾਉਣਗੇ।
‘ਆਪ’ ਨੇ ਲੋਕ ਸਭਾ ਦੀਆਂ ਚੋਣਾਂ ਲਈ ਸੋਮਨਾਥ ਭਾਰਤੀ ਨੂੰ ਉਮੀਦਵਾਰ ਬਣਾਇਆ ਹੈ ਜਦਕਿ ਭਾਜਪਾ ਨੇ ਸਵਰਗੀ ਸੁਸ਼ਮਾ ਸਵਰਾਜ ਦੀ ਬੇਟੀ ਬਾਂਸੁਰੀ ਸਵਰਾਜ ਨੂੰ ਉਮੀਦਵਾਰ ਬਣਾਇਆ ਹੈ। ਇਹ ਗਾਂਧੀ ਪਰਿਵਾਰ ਲਈ ਇੱਕ ਉਲਝਣ ਵਾਲੀ ਗੱਲ ਹੈ ਕਿਉਂਕਿ ਸੋਮਨਾਥ ਭਾਰਤੀ ਕਾਂਗਰਸ ਦੇ ਆਮ ਕਰ ਅਤੇ ਗਾਂਧੀ ਪਰਿਵਾਰ ਦੇ ਖਾਸ ਕਰ ਕੇ ਕੱਟੜ ਆਲੋਚਕ ਰਹੇ ਹਨ।
IIT ਵਰਗੀਆਂ ਸੰਸਥਾਵਾਂ 'ਤੇ ਵੀ ਬੇਰੁਜ਼ਗਾਰੀ ਦਾ ਸੰਕਟ : ਰਾਹੁਲ ਗਾਂਧੀ
NEXT STORY