Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 27, 2026

    6:27:11 PM

  • cbi moves delhi high court against discharge of kejriwal sisodia

    ਦਿੱਲੀ ਸ਼ਰਾਬ ਨੀਤੀ ਮਾਮਲਾ: ਕੇਜਰੀਵਾਲ ਤੇ ਸਿਸੋਦੀਆ...

  • a lottery worth three crores won

    ਮੋਗਾ : ਮੰਦਰ ਮੱਥਾ ਟੇਕ ਕੇ ਪਰਤ ਰਹੇ ਬੰਦੇ ਦੀ ਚਮਕੀ...

  • stray dogs attack and kill 8 year old boy who went to feed his father

    ਦਿਲ-ਦਹਿਲਾਉਣ ਵਾਲੀ ਘਟਨਾ! ਖੇਤਾਂ ਵੱਲ ਪਿਤਾ ਨੂੰ...

  • harsimrat kaur badal speaks on sardulgarh double murder case

    ਸਰਦੂਲਗੜ੍ਹ ਦੋਹਰਾ ਕਤਲ ਕਾਂਡ ਮਾਮਲੇ 'ਤੇ ਬੋਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਗਾਂਧੀ ਜਯੰਤੀ 'ਤੇ ਵਿਸ਼ੇਸ਼: ਅਹਿੰਸਾ ਦੇ ਪੁਜਾਰੀ ਸਨ 'ਬਾਪੂ ਗਾਂਧੀ', ਜ਼ਿੰਦਗੀ ਦੇ ਸਫ਼ਰ 'ਤੇ ਇਕ ਝਾਤ

NATIONAL News Punjabi(ਦੇਸ਼)

ਗਾਂਧੀ ਜਯੰਤੀ 'ਤੇ ਵਿਸ਼ੇਸ਼: ਅਹਿੰਸਾ ਦੇ ਪੁਜਾਰੀ ਸਨ 'ਬਾਪੂ ਗਾਂਧੀ', ਜ਼ਿੰਦਗੀ ਦੇ ਸਫ਼ਰ 'ਤੇ ਇਕ ਝਾਤ

  • Edited By Tanu,
  • Updated: 02 Oct, 2023 10:27 AM
New Delhi
gandhi jayanti bapu gandhi was the priest of non violence
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਦੇਸ਼ ’ਚ ਹਰ ਸਾਲ 2 ਅਕਤੂਬਰ ‘ਗਾਂਧੀ ਜਯੰਤੀ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ 'ਚ ਇਕ ਸਾਧਾਰਨ ਪਰਿਵਾਰ 'ਚ ਹੋਇਆ ਸੀ। ਮਹਾਤਮਾ ਗਾਂਧੀ ਜੀ ਦਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਨੂੰ ਦੇਸ਼ ਦਾ ਰਾਸ਼ਟਰਪਿਤਾ ਅਤੇ ਬਾਪੂ ਗਾਂਧੀ ਦੇ ਨਾਂ ਤੋਂ ਵੀ ਬੁਲਾਇਆ ਜਾਂਦਾ ਹੈ। ਗਾਂਧੀ ਜੀ ਦੇ ਵਿਚਾਰਾਂ ਤੋਂ ਸਿਰਫ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਲੱਖਾਂ ਲੋਕ ਪ੍ਰਭਾਵਿਤ ਹਨ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਰਹੇ ਹਨ ਅਤੇ ਅੱਗੇ ਵੀ ਲੈਂਦੇ ਰਹਿਣਗੇ। 

ਇਹ ਵੀ ਪੜ੍ਹੋ-  ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ

ਸੱਚ ਅਤੇ ਅਹਿੰਸਾ ਦਾ ਸਬਕ-

ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਾਹ ’ਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸਾਰਿਆਂ ਨੂੰ ਸੱਚ ਅਤੇ ਅਹਿੰਸਾ ਦਾ ਪਾਠ ਪੜ੍ਹਾਇਆ। ਹਾਲਾਂਕਿ ਆਜ਼ਾਦੀ ਦਾ ਇਹ ਸਫ਼ਰ ਬਾਪੂ ਲਈ ਆਸਾਨ ਨਹੀਂ ਸੀ। ਉਨ੍ਹਾਂ ਨੂੰ ਲੜਾਈ ਲੜਦੇ ਹੋਏ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਅਤੇ ਭੁੱਖ-ਹੜਤਾਲ ਵੀ ਕਰਨੀ ਪਈ। ਮਹਾਤਮਾ ਗਾਂਧੀ ਨੇ ਸਮਾਜ ’ਚ ਬੁਰਾਈਆਂ ਜਿਵੇਂ ਛੂਤਛਾਤ ਅਤੇ ਰੰਗ ਭੇਦਭਾਵ ਖਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਮੰਨਣ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ, ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣ 'ਤੇ ਜ਼ੋਰ ਦਿੱਤਾ ਸੀ।

ਸ਼ਾਂਤੀ ਤੇ ਮੇਲ ਮਿਲਾਪ 'ਚ ਵਿਸ਼ਵਾਸ਼ ਰੱਖਦੇ ਸਨ ਗਾਂਧੀ

ਗਾਂਧੀ ਜੀ ਸ਼ਾਂਤੀ ਅਤੇ ਮੇਲ-ਮਿਲਾਪ 'ਚ ਵਿਸ਼ਵਾਸ ਰੱਖਦੇ ਸਨ, ਉਨ੍ਹਾਂ ਇਸਲਾਮ ਅਤੇ ਬੁੱਧ ਧਰਮ ਦੀਆਂ ਸਿੱਖਿਆਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਸੀ। ਗਾਂਧੀ ਨੇ ਇਕ ਵਾਰ ਕਿਹਾ ਸੀ ਕਿ “ਮੈਂ ਜੋ ਕੁਝ ਵੇਖਦਾ ਹਾਂ ਉਹ ਇਹ ਹੈ ਕਿ ਜ਼ਿੰਦਗੀ ਮੌਤ ਦੀ ਗਲਵਕੜੀ 'ਚ ਹੈ, ਸੱਚਾਈ ਝੂਠ ਦੇ ਵਿਚਕਾਰ ਅਤੇ ਰੌਸ਼ਨੀ ਹਨ੍ਹੇਰੇ ਦੇ ਵਿਚਕਾਰ ਆਪਣਾ ਵਜੂਦ ਰੱਖਦੀਆਂ ਹਨ। ਇਸ ਤੋਂ ਮੈਂ ਇਹ ਸਿੱਟਾ ਕੱਢਦਾ ਹਾਂ ਕਿ ਰੱਬ ਜ਼ਿੰਦਗੀ, ਸੱਚਾਈ ਅਤੇ ਚਾਨਣ ਹੈ ਅਤੇ ਉਹ ਪਿਆਰ ਅਤੇ ਸਰਵਉੱਤਮ ਹੈ।”

ਇਹ ਵੀ ਪੜ੍ਹੋ-  ਪ੍ਰਦੂਸ਼ਣ 'ਤੇ 'ਨਕੇਲ', ਦਿੱਲੀ 'ਚ ਅੱਜ ਤੋਂ GRAP ਲਾਗੂ, ਜਾਣੋ ਕਿਹੜੀਆਂ ਚੀਜ਼ਾਂ 'ਤੇ ਲੱਗੀ ਪਾਬੰਦੀ

ਸ਼ੁਰੂਆਤੀ ਪੜ੍ਹਾਈ ਅਤੇ ਵਿਆਹ-

ਮੋਹਨਦਾਸ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਸਥਾਨਕ ਸਕੂਲਾਂ 'ਚ ਹੋਈ। ਉਹ ਰਾਜਕੋਟ ਸਥਿਤ ਅਲਬਰਟ ਹਾਈ ਸਕੂਲ 'ਚ ਵੀ ਪੜ੍ਹੇ। ਜਦੋਂ ਮਹਾਤਮਾ ਗਾਂਧੀ 13 ਸਾਲਾ ਦੇ ਹੋਏ ਤਾਂ ਉਨ੍ਹਾਂ ਦਾ ਵਿਆਹ 14 ਸਾਲ ਦੀ ਕੁੜੀ ਕਸਤੂਰਬਾ ਮਾਖਨਜੀ ਨਾਲ ਕਰ ਦਿੱਤਾ ਗਿਆ। ਇਹ ਵਿਆਹ ਇਕ ਬਾਲ ਵਿਆਹ ਸੀ, ਜੋ ਉਸ ਸਮੇਂ ਉਸ ਇਲਾਕੇ 'ਚ ਇਹ ਆਮ ਰੀਤ ਸੀ ਪਰ ਨਾਲ ਹੀ ਉਥੇ ਇਹ ਰੀਤ ਵੀ ਸੀ ਕਿ ਨਾਬਾਲਗ ਲਾੜੀ ਨੂੰ ਪਤੀ ਤੋਂ ਵੱਖ ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ ਸਮੇਂ ਤੱਕ ਰਹਿਣਾ ਪੈਂਦਾ ਸੀ। 1885 'ਚ ਜਦੋਂ ਗਾਂਧੀ ਜੀ 15 ਸਾਲ ਦੇ ਸਨ ਉਦੋਂ ਉਨ੍ਹਾਂ ਦੀ ਪਹਿਲੀ ਔਲਾਦ ਹੋਈ ਪਰ ਉਹ ਸਿਰਫ਼ ਕੁਝ ਦਿਨ ਹੀ ਜ਼ਿੰਦਾ ਰਹੀ। ਇਸੇ ਉਪਰੰਤ ਗਾਂਧੀ ਜੀ ਦੇ ਪਿਤਾ ਕਰਮਚੰਦ ਵੀ ਅਕਾਲ ਚਲਾਣਾ ਕਰ ਗਏ। ਇਸ ਤੋਂ ਬਾਅਦ ਮੋਹਨਦਾਸ ਅਤੇ ਕਸਤੂਰਬਾ ਦੇ ਚਾਰ ਪੁੱਤਾਂ ਨੇ ਜਨਮ ਲਿਆ। ਹਰੀ ਲਾਲ, ਮੁਨੀ ਲਾਲ, ਰਾਮ ਦਾਸ ਅਤੇ ਦੇਵਦਾਸ ਪੈਦਾ ਹੋਏ।

ਇਹ ਵੀ ਪੜ੍ਹੋ-  ਵਰ੍ਹਿਆਂ ਬਾਅਦ ਸੱਚ ਹੋਇਆ ਸੀ ਸੁਫ਼ਨਾ, ਕਿਸਮਤ 'ਚ ਲਿਖਿਆ ਸੀ ਕਾਲ, ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ

ਵਕਾਲਤ ਦੀ ਪੜ੍ਹਾਈ ਲੰਡਨ ਤੋਂ ਕੀਤੀ

ਸਥਾਨਕ ਸਕੂਲਾਂ 'ਚ ਪੜ੍ਹਾਈ ਕਰਨ ਤੋਂ ਬਾਅਦ ਸਾਲ 1888 'ਚ ਗਾਂਧੀ ਜੀ ਵਕਾਲਤ ਦੀ ਪੜ੍ਹਾਈ ਕਰਨ ਲਈ ਲੰਡਨ ਚੱਲੇ ਗਏ। ਜੂਨ 1891 'ਚ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਫਿਰ ਦੇਸ਼ ਵਾਪਸ ਆ ਗਏ। 

ਮੋਹਨਦਾਸ ਤੋਂ ਮਹਾਤਮਾ ਗਾਂਧੀ ਬਣਨ ਦੀ ਘਟਨਾ 

ਗਾਂਧੀ ਦੇ ਅਫ਼ਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਗਾਂਧੀ ਜੀ ਨੇ ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਦੇ ਅਧਿਕਾਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੀ ਰੰਗ-ਭੇਦ ਦੀ ਨੀਤੀ ਵਿਰੁੱਧ ਅੰਦੋਲਨ ਕੀਤੇ। ਦੱਖਣੀ ਅਫਰੀਕਾ 'ਚ ਉਨ੍ਹਾਂ ਦੇ ਸਮਾਜਿਕ ਕੰਮਾਂ ਦੀ ਗੂੰਜ ਭਾਰਤ ਤਕ ਪਹੁੰਚ ਚੁੱਕੀ ਸੀ। ਸੰਨ 1915 'ਚ ਭਾਰਤ ਆਉਣ ਉਪਰੰਤ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਲਏ ਜਾਂਦੇ ਭਾਰੀ ਲਗਾਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। 1921 'ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪੂਰੇ ਦੇਸ਼ 'ਚ ਗਰੀਬੀ ਖ਼ਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖ਼ਤਮ ਕਰਨ ਲਈ ਇਸ ਦੇ ਨਾਲ-ਨਾਲ ਸਵਰਾਜ (ਆਪਣਾ ਰਾਜ) ਲਈ ਬੇਮਿਸਾਲ ਅੰਦੋਲਨ ਚਲਾਇਆ।

ਇਹ ਵੀ ਪੜ੍ਹੋ-  ਹੁਣ ਬੰਗਲਾਦੇਸ਼ੀ ਔਰਤ ਨੇ ਟੱਪੀ ਸਰਹੱਦ, 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਵਿਆਹ ਕਰਾਉਣ ਪੁੱਜੀ ਭਾਰਤ

 

ਚੰਪਾਰਣ ਅੰਦੋਲਨ 

ਭਾਰਤ ਆਉਣ ਤੋਂ ਬਾਅਦ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੇ ਜਨਤਕ ਪ੍ਰੋਗਰਾਮਾਂ 'ਚ ਸ਼ਾਮਲ ਹੋਣਾ ਸ਼ੁਰੂ ਕੀਤਾ। ਭਾਰਤ 'ਚ ਉਨ੍ਹਾਂ ਨੇ ਪਹਿਲੀ ਮਹੱਤਵਪੂਰਨ ਸਿਆਸੀ ਕਾਰਵਾਈ 1917 'ਚ ਬਿਹਾਰ ਦੇ ਚੰਪਾਰਣ ਤੋਂ ਨੀਲ ਅੰਦੋਲਨ ਦੀ ਸ਼ੁਰੂਆਤ ਤੋਂ ਕੀਤੀ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂਧੀ ਨੇ ਦੁੱਖ ਭਰੇ ਬ੍ਰਿਟਿਸ਼ ਕਾਨੂੰਨ ਤੋਂ ਮੁਕਤੀ ਦਿਵਾਈ। 1919 'ਚ ਜਲ੍ਹਿਆਂਵਾਲਾ ਬਾਗ 'ਚ ਹਜ਼ਾਰਾਂ ਨਿਹੱਥੇ ਭਾਰਤੀ ਦਾ ਕਤਲੇਆਮ ਹੋਇਆ। ਦੇਸ਼ ਨੂੰ ਵੱਡਾ ਦੁੱਖ ਪਹੁੰਚਿਆ, ਜਿਸ ਨਾਲ ਜਨਤਾ ਵਿਚ ਗੁੱਸਾ ਅਤੇ ਹਿੰਸਾ ਦੀ ਅੱਗ ਭੜਕ ਉਠੀ। ਗਾਂਧੀ ਜੀ ਨੂੰ ਇਸ ਦਾ ਡੂੰਘਾ ਦੁੱਖ ਪਹੁੰਚਿਆ, ਇਸ ਲਈ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਰੌਲਟ ਐਕਟ ਵਿਰੁੱਧ 'ਸਵਿਨਯ ਅਵਗਿਆ ਅੰਦੋਲਨ' ਦੀ ਸ਼ੁਰੂਆਤ ਕੀਤੀ। 

ਨਮਕ ਸੱਤਿਆਗ੍ਰਹਿ 

ਸਤੰਬਰ 1924 ਵਿਚ ਗਾਂਧੀ ਨੇ ਹਿੰਦੂ-ਮੁਸਲਿਮ ਏਕਤਾ ਲਈ 21 ਦਿਨ ਦਾ ਵਰਤ ਰੱਖਿਆ ਸੀ। ਸਾਲ 1930 'ਚ ਗਾਂਧੀ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਦਾਂਡੀ ਮਾਰਚ ਸ਼ੁਰੂ ਕੀਤੀ। 'ਨਮਕ ਸੱਤਿਆਗ੍ਰਹਿ' ਨਾਂ ਤੋਂ ਮਸ਼ਹੂਰ ਗਾਂਧੀ ਜੀ ਦੀ ਕਰੀਬ 200 ਮੀਲ ਲੰਬੀ ਇਸ ਯਾਤਰਾ ਤੋਂ ਬਾਅਦ ਉਨ੍ਹਾਂ ਨੇ ਨਮਕ ਨਾ ਬਣਾਉਣ ਦੇ ਬ੍ਰਿਟਿਸ਼ ਕਾਨੂੰਨ ਨੂੰ ਤੋੜਿਆ ਸੀ। 

ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ

ਭਾਰਤ ਛੱਡੋ ਅੰਦੋਲਨ 

ਗਾਂਧੀ ਨੇ 1942 'ਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਚਲਾਇਆ। ਇਹ ਅੰਦੋਲਨ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ। 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋ ਗਿਆ। ਹਾਲਾਂਕਿ ਆਜ਼ਾਦੀ ਦੇ ਨਾਲ ਹੀ ਦੇਸ਼, ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ 'ਚ ਵੰਡਿਆ ਗਿਆ। 30 ਜਨਵਰੀ 1948 ਨੂੰ ਇਕ ਹਿੰਦੂ ਕਟੜਪੰਥੀ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Gandhi Jayanti
  • non violence
  • priest
  • ਮਹਾਤਮਾ ਗਾਂਧੀ
  • ਜਯੰਤੀ
  • ਅਹਿੰਸਾ
  • ਪੁਜਾਰੀ

ਭਾਰਤ ਨੂੰ 2047 ਤੱਕ ਵਿਕਸਿਤ ਦੇਸ਼ ਬਣਨ ਲਈ ਹੋਰ ਮਜ਼ਬੂਤ ​​ਹਥਿਆਰਬੰਦ ਬਲਾਂ ਦੀ ਲੋੜ: ਰਾਜਨਾਥ

NEXT STORY

Stories You May Like

  • america  trade deal rahul gandhi
    ਅਮਰੀਕਾ ਦੇ ਨਾਲ ਟ੍ਰੇਡ ਡੀਲ ਨਾਲ ਕਿਸਾਨਾਂ ਤੇ ਕੱਪੜਾ ਉਦਯੋਗ ਨੂੰ ਨੁਕਸਾਨ : ਰਾਹੁਲ ਗਾਂਧੀ
  • priyanka gandhi  maa kamakhya  bjp congress  assam
    ਪ੍ਰਿਯੰਕਾ ਗਾਂਧੀ ਨੇ ਕੀਤੇ ਮਾਂ ਕਾਮਾਖਿਆ ਦੇ ਦਰਸ਼ਨ, ਭਾਜਪਾ ਬੋਲੀ- 'ਚੋਣ ਮੌਸਮ ਦੇ ਭਗਤ'
  • sukhpal khaira meets rahul gandhi with a delegation of farmers unions
    ਸੁਖਪਾਲ ਖਹਿਰਾ ਨੇ ਕਿਸਾਨ ਯੂਨੀਅਨਾਂ ਦੇ ਵਫ਼ਦ ਸਣੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
  • rahul gandhi  barnala visit  punjab congress
    ਰਾਹੁਲ ਗਾਂਧੀ ਦੀ ਬਰਨਾਲਾ ਫੇਰੀ ਨਵਾਂ ਇਤਿਹਾਸ ਸਿਰਜੇਗੀ : ਗੁਰਮੇਲ ਮੌੜ
  • rahul gandhi kiren rijiju
    ਰਾਹੁਲ ਗਾਂਧੀ ਵਿਰੁੱਧ ਮਤਾ ਨਹੀਂ ਲਿਆਏਗੀ ਸਰਕਾਰ : ਕਿਰਨ ਰਿਜਿਜੂ
  • sirsa slams rahul gandhi over youth congress protest at ai impact summit
    AI ਇਮਪੈਕਟ ਸਮਿਟ 'ਚ ਹੰਗਾਮਾ: ਸਿਰਸਾ ਨੇ ਯੂਥ ਕਾਂਗਰਸ ਦੇ ਪ੍ਰਦਰਸ਼ਨ 'ਤੇ ਰਾਹੁਲ ਗਾਂਧੀ ਨੂੰ ਘੇਰਿਆ
  • traffic police set up a blockade at gandhi chowk and checked vehicles
    ਟ੍ਰੈਫਿਕ ਪੁਲਸ ਨੇ ਗਾਂਧੀ ਚੌਂਕ ’ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਕੀਤੀ ਚੈਕਿੰਗ, 10 ਦੇ ਕੱਟੇ ਚਲਾਨ
  • bjp mahila morcha burns rahul gandhi  s effigy in moga
    ਮੋਗਾ 'ਚ ਭਾਜਪਾ ਮਹਿਲਾ ਮੋਰਚਾ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
  • stray dogs attack and kill 8 year old boy who went to feed his father
    ਦਿਲ-ਦਹਿਲਾਉਣ ਵਾਲੀ ਘਟਨਾ! ਖੇਤਾਂ ਵੱਲ ਪਿਤਾ ਨੂੰ ਖਾਣਾ ਦੇਣ ਗਏ ਜਵਾਕ ਨੂੰ...
  • many contractors of the corporation are not depositing the pf of the employees
    ਨਿਗਮ ਦੇ ਕਈ ਠੇਕੇਦਾਰ ਕਰਮਚਾਰੀਆਂ ਦਾ PF ਜਮ੍ਹਾ ਨਹੀਂ ਕਰਵਾ ਰਹੇ, ਜਾਂਚ ਦੀ ਮੰਗ...
  • agriculture department issued advisory
    ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ...
  • thieves targeted 7 shops in jalandhar
    ਜਲੰਧਰ 'ਚ ਬੇਖ਼ੌਫ਼ ਲੁਟੇਰੇ! ਥਾਣੇ ਤੋਂ ਕੁਝ ਹੀ ਦੂਰੀ 'ਤੇ ਚੋਰਾਂ ਨੇ 7...
  • badlaan da gharh lambi thana balliye controversy
    ਹੁਣ ਪੰਜਾਬੀ ਗਾਣੇ ਪਿੱਛੇ ਪੈ ਗਿਆ ਰੌਲ਼ਾ, Youtube ਤੋਂ ਕੱਟਿਆ ਗਿਆ 'ਬਾਦਲਾਂ ਦਾ...
  • man dead on raod accident
    ਗੋਰਾਇਆ-ਫਗਵਾੜਾ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਵਿਅਕਤੀ ਦੀ ਮੌਤ
  • husband sets himself on fire after reaching in laws house
    Punjab: ਪਤੀ ਤੋਂ ਪ੍ਰੇਸ਼ਾਨ ਪਤਨੀ ਗਈ ਪੇਕੇ! ਸਹੁਰੇ ਘਰ ਪਤੀ ਨੇ ਪਹੁੰਚ ਕੇ...
  • pargat singh slams bhagwant mann government
    ਪੰਜਾਬ ਨੂੰ ਪੁਲਸ ਸਟੇਟ ਬਣਾ ਰਹੀ ਭਗਵੰਤ ਮਾਨ ਸਰਕਾਰ: ਪਰਗਟ ਸਿੰਘ
Trending
Ek Nazar
teenagers search for these terms on instagram

Instagram 'ਤੇ Teenagers ਦੇ ਇਹ ਸ਼ਬਦ ਸਰਚ ਕਰਦਿਆਂ ਹੀ ਮਾਪਿਆਂ ਨੂੰ ਮਿਲੇਗਾ...

afghanistan airforce strike at pak pmo 5 km away drone strike

PM ਦਫਤਰ ਨੇੜੇ Airstrike! Pak ਦੇ 4 ਮਿਲਟਰੀ ਬੇਸ, ਕਮਾਂਡ ਸੈਂਟਰ ਤਬਾਹ

russia urges afghanistan pakistan to talks

ਰੂਸ ਦੀ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਗੱਲਬਾਤ ਦੀ ਅਪੀਲ

vijay and rashmika were seen together for the first time after marriage

ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

melania trump  un security council

ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

malaysian indian man convicted in singapore

ਮਲੇਸ਼ੀਆਈ ਭਾਰਤੀ ਵਿਅਕਤੀ ਨੂੰ 12 ਸਾਲ ਕੈਦ

29 countries in schengen visa

ਇਕ Visa 'ਤੇ 29 ਦੇਸ਼ਾਂ ਦੀ ਸੈਰ! ਬੱਸ ਪੂਰੀਆਂ ਕਰ ਲਓ ਇਹ ਸ਼ਰਤਾਂ

epstein donald trump

Epstein ਨਾਲ ਸਬੰਧਾਂ ਬਾਰੇ Trump ਤੋ ਪੁੱਛੇ ਜਾਣ ਸਵਾਲ : ਕਲਿੰਟਨ

hacking by ai tools steal sensitive data in mexico

AI ਰਾਹੀਂ ਹੋ ਗਈ ਸਭ ਤੋਂ ਵੱਡੀ ਚੋਰੀ! 150GB ਦੇ ਮੈਕਸੀਕਨ ਸਰਕਾਰੀ ਡਾਟੇ ਨੂੰ ਲਾਈ...

bodies recovered  in congo

ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ

britain  s green party wins special election

ਬ੍ਰਿਟਿਸ਼ PM ਨੂੰ ਝਟਕਾ, ਗ੍ਰੀਨ ਪਾਰਟੀ ਨੇ ਜਿੱਤੀ ਵਿਸ਼ੇਸ਼ ਚੋਣ

these stars said goodbye to the world in plane crashes

ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ...

airasia operate daily flights from amritsar to kuala lumpur

ਖੁਸ਼ਖ਼ਬਰੀ: ਏਅਰਏਸ਼ੀਆ 28 ਮਾਰਚ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਭਰੇਗੀ...

parineetii actor ankur verma ties knot with long term partner leena

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ, Fans ਹੋਏ ਹੈਰਾਨ

pakistan afghanistan tension

ਅਫਗਾਨਿਸਤਾਨ ਨਾਲ ਹੁਣ "ਖੁੱਲ੍ਹੇ ਯੁੱਧ" ਦੀ ਸਥਿਤੀ: ਪਾਕਿਸਤਾਨੀ ਰੱਖਿਆ ਮੰਤਰੀ

famous actress freezes eggs at age 41

'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼...

gauahar khan shares first glimpse of younger son

ਖ਼ਤਮ ਹੋਇਆ ਇੰਤਜ਼ਾਰ ! ਗੌਹਰ ਖ਼ਾਨ ਨੇ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਮੱਕਾ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • irctc s package travel to 10 beautiful cities of the world
      IRCTC ਦਾ ਸ਼ਾਨਦਾਰ ਪੈਕੇਜ : ਚੈਰੀ ਬਲੌਸਮ ਸੀਜ਼ਨ 'ਚ ਕਰੋ ਦੁਨੀਆ ਦੇ 10 ਖੂਬਸੂਰਤ...
    • indian railways  candidate recruitment  job application
      ਰੇਲਵੇ 'ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
    • sail  steel company  ins anjdeep  indian navy
      SAIL ਨੇ ਸਵਦੇਸ਼ੀ ਸਟੀਲ ਨਾਲ ਬਣਿਆ 'INS ਅੰਜਦੀਪ' ਭਾਰਤੀ ਜਲ ਸੈਨਾ ਬੇੜੇ 'ਚ...
    • youtubers entry banned
      ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ...
    • mess food insects viral
      ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...
    • jammu kashmir forests
      ਜੰਮੂ-ਕਸ਼ਮੀਰ ਦੇ ਜੰਗਲਾਂ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਫੌਜ ਦੀ ਤਲਾਸ਼ੀ...
    • investment fraud  1000 crore fraud  rashid naseem  dubai arrested
      1000 ਕਰੋੜ ਦੀ ਠੱਗੀ ਮਾਰ ਕੇ ਭੱਜਿਆ ਰਾਸ਼ਿਦ ਨਸੀਮ ਦੁਬਈ 'ਚ ਗ੍ਰਿਫ਼ਤਾਰ
    • atishi case delhi assembly
      ਦਿੱਲੀ ਵਿਧਾਨ ਸਭਾ ਪੁੱਜੇ ਪੰਜਾਬ ਦੇ ਹੋਮ ਸੈਕਟਰੀ, DGP ਤੇ ਜਲੰਧਰ ਪੁਲਸ ਕਮਿਸ਼ਨਰ,...
    • nainital highway accident car fire
      ਨੈਨੀਤਾਲ ਹਾਈਵੇਅ 'ਤੇ ਵੱਡਾ ਹਾਦਸਾ! ਚਲਦੀ ਕਾਰ ਬਣੀ ਅੱਗ ਦਾ ਗੌਲਾ, ਮਾਂ-ਪੁੱਤ ਦੀ...
    • hashim baba kala jathedi
      ਹਾਸ਼ਿਮ ਬਾਬਾ ਨੇ ਛੱਡਿਆ ਬਿਸ਼ਨੋਈ ਦਾ ਸਾਥ, ਕਾਲਾ ਜਠੇੜੀ ਨਾਲ ਮਿਲਾਇਆ ਹੱਥ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +