ਨਵੀਂ ਦਿੱਲੀ - ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਹਿੰਦੀ ਅਤੇ ਮਰਾਠੀ ਦੇ ਮਸ਼ਹੂਰ ਲੇਖਕ ਅਤੇ ਕਵੀ ਪ੍ਰਭਾਕਰ ਮਾਚਵੇ ਦਾ ਵਿਆਹ ਆਪਣੇ ਆਸ਼ਰਮ ਦੀ ਇਕ ਅਨਾਥ ਲੜਕੀ ਨਾਲ ਕਰਵਾਇਆ ਸੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਸਾਹਿਤ ਅਕਾਦਮੀ ਵਿਚ ਨੌਕਰੀ ਦਿੱਤੀ ਸੀ ਪਰ 20 ਸਾਲ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦਾ ਸਾਹਿਤ ਅਕਾਦਮੀ ਤੋਂ ਮੋਹ ਭੰਗ ਹੋ ਗਿਆ ਅਤੇ ਉਹ ਉਸਦੇ ਆਲੋਚਕ ਹੋ ਗਏ ਸਨ, ਜਦੋਂ ਕਿ ਉਨ੍ਹਾਂ ਨੇ ਇਸ ਸੰਸਥਾਨ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਗੱਲ ਅੱਜ ਮਾਚਵੇ ਦੀ ਜਨਮ ਸ਼ਤਾਬਦੀ 'ਤੇ ਸਾਹਿਤ ਅਕਾਦਮੀ ਵਿਚ ਆਯੋਜਿਤ ਸਮਾਗਮ ਵਿਚ ਬੁਲਾਰਿਆਂ ਨੇ ਕਹੀ।
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ 26 ਦਸੰਬਰ 1917 ਨੂੰ ਜਨਮ ਲੈਣ ਵਾਲੇ ਅਤੇ 130 ਕਿਤਾਬਾਂ ਦੇ ਲੇਖਕ ਮਾਚਵੇ ਦੇ ਵਿਆਹ ਵਿਚ ਗਾਂਧੀ ਜੀ ਨੇ ਖੁਦ ਆਪਣੇ ਹੱਥ ਨਾਲ ਸੂਤ ਕੱਤ ਕੇ ਮਾਲਾ ਪਹਿਨਾਈ ਸੀ ਅਤੇ ਕਸਤੂਰਬਾ ਗਾਂਧੀ ਨੇ ਆਪਣੇ ਹੱਥ ਨਾਲ ਸੂਤ ਕੱਤ ਕੇ ਇਕ ਸਾੜ੍ਹੀ ਉਨ੍ਹਾਂ ਦੀ ਪਤਨੀ ਨੂੰ ਤੋਹਫੇ ਵਿਚ ਦਿੱਤੀ ਸੀ। ਮਾਚਵੇ ਦਾ ਵਿਆਹ ਗਾਂਧੀ ਜੀ ਨੇ ਆਪਣੇ ਆਸ਼ਰਮ ਸੇਵਾਗ੍ਰਾਮ ਵਿਚ 8 ਨਵੰਬਰ 1940 ਨੂੰ ਕਰਵਾਇਆ ਸੀ। ਇਸ ਵਿਆਹ ਵਿਚ ਕੁਲ 54 ਪੈਸੇ ਖਰਚ ਹੋਏ ਸਨ ਅਤੇ ਇਸ ਵਿਚ ਖਾਨ ਅਬਦੁਲ ਗੱਫਾਰ ਖਾਨ, ਸਰੋਜਿਨੀ ਨਾਇਡੂ, ਮੌਲਾਨਾ ਆਜ਼ਾਦ, ਰਾਜਕੁਮਾਰੀ ਅੰਮ੍ਰਿਤ ਕੌਰ, ਮਹਾਦੇਵ ਦੇਸਾਈ ਅਤੇ ਡਾ. ਕ੍ਰਪਲਾਨੀ ਵਰਗੇ ਲੋਕ ਮੌਜੂਦ ਸਨ।
87 ਸਾਲਾ ਬਜ਼ੁਰਗ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ
NEXT STORY