ਭੁਵਨੇਸ਼ਵਰ (ਭਾਸ਼ਾ) - ਓਡਿਸ਼ਾ ’ਚ ਗਣੇਸ਼ ਜੀ ਮੂਰਤੀ ਨੂੰ ਜਲਪ੍ਰਵਾਹ ਕਰਨ ਲਈ ਨਿਕਾਲੇ ਗਏ ਜਲੂਸ ਦੌਰਾਨ ਕਈ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਇਹਨਾਂ ਝੜਪਾਂ ਦੌਰਾਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 14 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਸੋਮਵਾਰ ਦੱਸਿਆ ਕਿ ਐਤਵਾਰ ਰਾਤ ਨਯਾਗੜ੍ਹ ਜ਼ਿਲ੍ਹੇ ’ਚ ਨਿਕਲੇ ਜਲੂਸ ਦੌਰਾਨ ਸੰਗੀਤ ਵਜਾਉਣ ਨੂੰ ਲੈ ਕੇ 2 ਗਰੁੱਪਾਂ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ 10 ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : 4 ਸਤੰਬਰ ਨੂੰ ਬੰਦ ਦਾ ਐਲਾਨ!
ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਹਰੀਹਰ ਸਵੈਨ ਵਜੋਂ ਹੋਈ ਹੈ। ਸਵੈਨ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੇ ਪੁੱਤਰ ਨੂੰ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਇਲਾਵਾ ਜਲੂਸ ਦੌਰਾਨ ਡੀ. ਜੇ. ਵਾਹਨ ’ਤੇ ਚੜ੍ਹਦੇ ਸਮੇਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਕਾਰਨ 3 ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਗਣੇਸ਼ ਜੀ ਦੀ ਮੂਰਤੀ ਨੂੰ ਜਲਪ੍ਰਵਾਹ ਕਰਨ ਤੋਂ ਬਾਅਦ ਦਰਿਆ ’ਚ ਨਹਾਉਂਦੇ ਸਮੇਂ ਇਕ ਔਰਤ ਦੇ ਡੁੱਬ ਜਾਣ ਦਾ ਵੀ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਵਿਚਾਲੇ ਮਿਲਣ ਲੱਗਾ Work From Home! ਕੰਪਨੀਆਂ ਨੇ ਲੈ ਲਿਆ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਠੇਕਾ ਕਰਮਚਾਰੀਆਂ ਤੇ ਗ੍ਰਾਮ ਕਚਹਰੀ ਸਕੱਤਰਾਂ ਨੂੰ ਵੱਡੀ ਰਾਹਤ, ਤਨਖਾਹ 'ਚ ਵਾਧਾ; ਕੈਬਨਿਟ 'ਚ 49 ਪ੍ਰਸਤਾਵਾਂ ਨੂੰ ਮਨਜ਼ੂਰੀ
NEXT STORY