ਜਲੰਧਰ : ਪੰਜਾਬ ਵਿਚ ਬਰਸਾਤ ਦੇ ਨਾਲ-ਨਾਲ ਦਰਿਆਵਾਂ ਵਿਚ ਆਏ ਹੜ੍ਹਾਂ ਨੇ ਕਹਿਰ ਮਚਾ ਰੱਖਿਆ ਹੈ। ਇਸ ਵੇਲੇ ਪੰਜਾਬ ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਪੰਜਾਬ ਦਾ ਕੋਈ ਇਲਾਕਾ ਨਹੀਂ ਬਚਿਆ ਜਿਥੇ ਮੌਸਮ ਦੀ ਮਾਰ ਨਾ ਪਈ ਹੋਵੇ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਵਿਚ ਹੜ੍ਹਾਂ ਦੀ ਮਾਰ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਹੈ, ਜਿਸ ਵਿਚ ਕਿਸ ਜ਼ਿਲ੍ਹੇ ਉੱਤੇ ਮੌਸਮ ਦੀ ਕਿੰਨੀ ਮਾਰ ਪਈ ਹੈ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਬੁਲੇਟਨ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹੇ ਮੌਸਮ ਦੀ ਮਾਰ ਹੇਠ ਹਨ। 23 ਜ਼ਿਲ੍ਹਿਆਂ ਦੇ 1400 ਦੇ ਕਰੀਬ ਪਿੰਡ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਜਨਸੰਖਿਆ ਦੇ ਹਿਸਾਬ ਨਾਲ 3,54,000 ਤੋਂ ਵਧੇਰੇ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਹਨ। ਆਓ ਦੇਖਦੇ ਹਾਂ ਸੂਬਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੂਰਾ ਬੁਲੇਟਿਨ...





ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੜ੍ਹ ਪ੍ਰਭਾਵਿਤ ਇਲਾਕਿਆ ਲਈ ਚਾਰੇ ਤੇ ਰਾਸ਼ਨ ਦੇ ਟਰੱਕ-ਟਰਾਲੀਆਂ ਲੈ ਕੇ ਸੁਲਤਾਨਪੁਰ ਲੋਧੀ ਪੁੱਜੇ ਵਿਧਾਇਕ ਭਰਾਜ
NEXT STORY