ਜੀਂਦ— ਦਿੱਲੀ ਦੇ ਡਾਨ ਅਤੇ ਇਕ ਲੱਖ ਦੇ ਇਨਾਮੀ ਬਦਮਾਸ਼ ਰਾਜੇਸ਼ ਭਾਰਤੀ ਦਾ ਮੌਤ ਦੇ ਚਾਰ ਦਿਨ ਬਾਅਦ ਅੱਜ ਉਸ ਦੇ ਪਿੰਡ ਕੰਡੇਲਾ 'ਚ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਰ 'ਚ ਸਿਰਫ ਪਰਿਵਾਰ ਅਤੇ ਦੋਸਤ ਹੀ ਸ਼ਾਮਲ ਹੋਏ। ਗੈਂਗਸਟਰ ਰਾਜੇਸ਼ ਨੇ 15 ਸਾਲ ਦੀ ਉਮਰ 'ਚ ਹੀ ਅਪਰਾਧ ਦੀ ਦੁਨੀਆਂ 'ਚ ਕਦਮ ਰੱਖ ਦਿੱਤਾ ਸੀ। ਉਸ ਦੇ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅਪਰਾਧ ਦੀ ਦੁਨੀਆਂ 'ਚ ਲਗਾਤਾਰ ਵਧਦਾ ਚਲਾ ਗਿਆ। ਦਸਵੀਂ ਜਮਾਤ 'ਚ ਪੜ੍ਹਦੇ ਸਮੇਂ ਰਾਜੇਸ਼ ਨੇ ਆਪਣੇ ਭਰਾ ਅਤੇ ਮਾਂ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ ਸੀ, ਜਿਸ ਦੇ ਬਾਅਦ ਉਸ ਨੂੰ ਜੇਲ ਜਾਣਾ ਪਿਆ ਅਤੇ ਉਹ ਅਪਰਾਧ ਦੀ ਦੁਨੀਆਂ ਨਾਲ ਜੁੜ ਗਿਆ। ਦਿੱਲੀ ਪੁਲਸ ਨੇ ਰਾਜੇਸ਼ ਭਾਰਤੀ ਗੈਂਗ ਨਾਲ ਹੋਏ ਐਨਕਾਊਂਟਰ 'ਚ 9 ਜੂਨ ਦੀ ਦੁਪਹਿਰ 'ਚ ਇਕ ਲੱਖ ਰੁਪਏ ਦੇ ਇਨਾਮੀ ਬਦਮਾਸ਼ ਰਾਜੇਸ਼ ਭਾਰਤੀ ਅਤੇ ਉਸ ਦੇ ਚਾਰ ਸਾਥੀਆਂ ਨੂੰ ਐਨਕਾਊਂਟਰ ਨਾਲ ਮਾਰ ਸੁੱਟਿਆ ਸੀ। ਇਸ ਮੁਕਾਬਲੇ 'ਚ ਦਿੱਲੀ ਪੁਲਸ ਦੇ 6 ਜਵਾਨ ਜ਼ਖਮੀ ਹੋ ਗਏ ਸਨ। ਮੁਕਾਬਲੇ 'ਚ ਲਗਭਗ 150 ਰਾਊਂਡ ਫਾਇਰ ਹੋਏ ਸਨ।
ਰਾਜੇਸ਼ ਭਾਰਤੀ ਪਿਛਲੇ 23 ਸਾਲ ਦੇ ਅਪਰਾਧ ਦੀ ਦੁਨੀਆਂ 'ਚ ਸ਼ਾਮਲ ਸੀ। ਉਸ 'ਤੇ ਹਰਿਆਣਾ ਦੇ ਇਲਾਵਾ ਦਿੱਲੀ, ਪੰਜਾਬ, ਯੂ.ਪੀ ਅਤੇ ਰਾਜਸਥਾਨ 'ਚ ਵੀ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦੇ ਇਲਾਵਾ ਅਗਵਾ, ਜ਼ਬਰਦਸਤੀ ਵਸੂਲੀ ਅਤੇ ਕਾਰ ਚੋਰੀ ਦੇ ਕਈ ਮੁਕੱਦਮੇ ਦਰਜ ਸਨ। ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਭਾਰਤੀ ਲੋਕਾਂ ਨਾਲ ਵਸੂਲੀ ਲਈ ਉਹ ਏ.ਕੇ 47 ਵਰਗੇ ਹਥਿਆਰ ਨਾਲ ਕਤਲ ਕਰਨ ਦੀ ਧਮਕੀ ਦਿੰਦਾ ਸੀ। ਉਸ ਨੇ ਕ੍ਰਾਂਤੀ ਗੈਂਗ ਦੇ ਨਾਮ ਨਾਲ ਵੀ ਦਹਿਸ਼ਤ ਕਾਇਮ ਕਰ ਰੱਖੀ ਸੀ। ਰਾਜੇਸ਼ ਭਾਰਤੀ 'ਤੇ ਇਕ ਲੱਖ ਦਾ ਇਨਾਮ ਰੱਖਿਆ ਗਿਆ ਸੀ।
ਸ਼ਹੀਦ ਹੋਏ ਬੀ.ਐਸ.ਐਫ ਦੇ 4 ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ
NEXT STORY