ਵੈੱਬ ਡੈਸਕ- ਉਮਰ ਵੱਧਣ ਨਾਲ ਖੂਨ ਦੀਆਂ ਨਲੀਆਂ ਦਾ ਲਚਕੀਲਾਪਣ ਘਟ ਜਾਂਦਾ ਹੈ, ਜਿਸ ਕਾਰਨ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਮਾਹਿਰਾਂ ਮੁਤਾਬਕ ਜੇ ਵੱਡੀ ਉਮਰ ਦੇ ਲੋਕ ਕੁਝ ਸਿਹਤਮੰਦ ਆਦਤਾਂ ਅਪਣਾਉਣ, ਤਾਂ ਉਹ ਆਪਣਾ ਦਿਲ ਬਿਲਕੁਲ ਤੰਦਰੁਸਤ ਰੱਖ ਸਕਦੇ ਹਨ।
ਇੰਡੋਰ ਐਕਟਿਵਿਟੀ
1. ਗਰੁੱਪ ਡਾਂਸ ਅਤੇ ਕਸਰਤ:
ਗਰੁੱਪ 'ਚ ਮਿਲ ਕੇ ਡਾਂਸ, ਯੋਗਾ ਜਾਂ ਐਕਸਰਸਾਈਜ਼ ਕਰਨ ਨਾਲ ਸਰੀਰ ਹੀ ਨਹੀਂ, ਮਨ ਵੀ ਚੁਸਤ ਰਹਿੰਦਾ ਹੈ। ਇਸ ਨਾਲ ਦਿਲ ਦੀ ਸਿਹਤ 'ਤੇ ਵੀ ਚੰਗਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ
2. ਹਲਕਾ ਭਾਰ ਚੁੱਕਣਾ:
ਵੱਡੀ ਉਮਰ 'ਚ ਵੀ ਹਲਕੀ-ਫੁਲਕੀ ਵੇਟਲਿਫਟਿੰਗ ਨਾਲ ਮਾਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ ਅਤੇ ਖੂਨ ਦਾ ਸੰਚਾਰ ਸੁਧਰਦਾ ਹੈ।
3. ਕੁਰਸੀ ਵਰਜਿਸ਼:
ਕੁਰਸੀ 'ਤੇ ਬੈਠ ਕੇ 10-12 ਵਾਰ ਖੜ੍ਹੇ ਹੋਣਾ ਅਤੇ ਫਿਰ ਬੈਠਣਾ। ਇਹ ਸੌਖੀ ਕਸਰਤ ਦਿਲ ਦੀ ਮਾਸਪੇਸ਼ੀ ਨੂੰ ਮਜ਼ਬੂਤ ਕਰਦੀ ਹੈ ਅਤੇ ਬਲੱਡ ਸਰਕੂਲੇਸ਼ਨ ਸੁਧਾਰਦੀ ਹੈ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
ਆਊਟਡੋਰ ਐਕਟਿਵਿਟੀ
4. ਪਿਕਲਬਾਲ:
ਇਹ ਇਕ ਅਜਿਹੀ ਖੇਡ ਹੈ ਜੋ ਟੈਨਿਸ, ਬੈਡਮਿੰਟਨ ਅਤੇ ਟੇਬਲ ਟੈਨਿਸ ਦਾ ਮਿਸ਼ਰਣ ਹੈ। ਇਹ ਦਿਲ ਲਈ ਬਹੁਤ ਫਾਇਦੇਮੰਦ ਹੈ।
5. ਬ੍ਰਿਸਕ ਵਾਕ (ਤੇਜ਼ ਚਲਣਾ):
ਯੂਨੀਵਰਸਿਟੀ ਆਫ਼ ਪਿਟਸਬਰਗ ਦੀ ਇਕ ਸਟਡੀ ਮੁਤਾਬਕ, ਤੇਜ਼ ਚੱਲਣ ਨਾਲ ਬੁਜ਼ੁਰਗਾਂ 'ਚ ਹਾਰਟ ਅਟੈਕ ਦਾ ਜ਼ੋਖਮ 30 ਫੀਸਦੀ ਘਟਦਾ ਹੈ।
ਸਲੀਪ ਐਂਡ ਡਾਈਟ
- ਭੋਜਨ: ਫਲ, ਸਬਜ਼ੀਆਂ, ਸਲਾਦ, ਅਨਾਜ ਅਤੇ ਹਲਕਾ ਖਾਣਾ ਦਿਲ ਦੀ ਸਿਹਤ ਲਈ ਸਭ ਤੋਂ ਚੰਗਾ ਹੈ।
- ਨੀਂਦ: ਰਾਤ ਨੂੰ 7-8 ਘੰਟੇ ਦੀ ਨੀਂਦ ਨਾਲ ਦਿਲ ਮਜ਼ਬੂਤ ਰਹਿੰਦਾ ਹੈ ਅਤੇ ਹਾਰਟ ਅਟੈਕ ਦਾ ਖਤਰਾ 20 ਫੀਸਦੀ ਘਟਦਾ ਹੈ।
- ਜੇ ਵੱਡੀ ਉਮਰ ਦੇ ਲੋਕ ਇਹ ਆਸਾਨ ਤਰੀਕੇ ਅਪਣਾਉਣ, ਤਾਂ ਉਹ 70 ਦੀ ਉਮਰ 'ਚ ਵੀ ਆਪਣਾ ਦਿਲ ਬਿਲਕੁਲ ਸਿਹਤਮੰਦ ਰੱਖ ਸਕਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੈਗਨੈਂਸੀ ਦੌਰਾਨ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ ! 'ਨੰਨ੍ਹੀ ਜਾਨ' 'ਤੇ ਵੀ ਪਵੇਗਾ ਖ਼ਤਰਨਾਕ ਅਸਰ
NEXT STORY