ਨੈਸ਼ਨਲ ਡੈਸਕ- ਰਾਜਸਥਾਨ ’ਚ ਐਤਵਾਰ ਨੂੰ ਗਹਿਲੋਤ ਕੈਬਨਿਟ ਦਾ ਮੁੜ ਗਠਨ ਹੋਇਆ, ਜਿਸ ਤੋਂ ਬਾਅਦ ਕੁੱਲ 15 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁਕੀ। ਇਨ੍ਹਾਂ ’ਚੋਂ 11 ਵਿਧਾਇਕ ਨੇ ਕੈਬਨਿਟ ਮੰਤਰੀ, ਜਦੋਂ ਕਿ 4 ਰਾਜ ਮੰਤਰੀ ਵਜੋਂ ਸਹੁੰ ਚੁਕੀ। ਰਾਜ ਭਵਨ ’ਚ ਆਯੋਜਿਤ ਸਮਾਰੋਹ ’ਚ ਰਾਜਪਾਲ ਕਲਰਾਜ ਮਿਸ਼ਰ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। 6 ਵਾਰ ਵਿਧਾਇਕ ਰਹਿ ਚੁਕੇ ਕਾਂਗਰਸ ਦੇ ਸੀਨੀਅਰ ਨੇਤਾ ਹੇਮਾ ਰਾਮ ਚੌਧਰੀ ਨੇ ਸਭ ਤੋਂ ਪਹਿਲਾਂ ਮੰਤਰੀ ਅਹੁਦੇ ਦੀ ਸਹੁੰ ਚੁਕੀ।
ਮਹੇਸ਼ ਜੋਸ਼ੀ ਨੇ ਕੈਬਨਿਟ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁਕੀ। ਹਵਾਮਹਿਲ ਵਿਧਾਨ ਸਭਾ ਤੋਂ ਵਿਧਾਇਕ ਮਹੇਸ਼ ਜੋਸ਼ੀ ਪੇਸ਼ੇ ਤੋਂ ਡਾਕਟਰ ਹਨ। ਰਾਜਸਥਾਨ ’ਚ ਨਵੇਂ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰ ਕੇ ਮੰਤਰੀ ਬਣਨ ਵਾਲੇ ਸਾਰੇ ਵਿਧਾਇਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਅੱਜ ਰਾਜਸਥਾਨ ਸਰਕਾਰ ਦੇ ਮੰਤਰੀ ਦੇ ਰੂਪ ’ਚ ਸਹੁੰ ਚੁਕਣ ਵਾਲੇ ਸਾਰੇ ਵਿਧਾਇਕਾਂ ਨੂੰ ਸ਼ੁੱਭਕਾਮਨਾਵਾਂ। ਪਿਛਲੇ 35 ਮਹੀਨਿਆਂ ’ਚ ਸਾਡੀ ਸਰਕਾਰ ਨੇ ਪ੍ਰਦੇਸ਼ ਨੂੰ ਸੰਵੇਦਨਸ਼ੀਲ, ਪਾਰਦਰਸ਼ੀ ਅਤੇ ਜਵਾਬਦੇਹ ਸੁਸ਼ਾਸਨ ਦੇਣ ਦਾ ਕੰਮ ਕੀਤਾ ਹੈ। ਕਈ ਉਲਟ ਸਥਿਤੀਆਂ ਦੇ ਬਾਵਜੂਦ ਸਾਡੀ ਸਰਕਾਰ ਨੇ ਪ੍ਰਦੇਸ਼ ਨੂੰ ਵਿਕਾਸ ਦੇ ਰਸਤੇ ਅੱਗੇ ਵਧਾਇਆ ਹੈ।
ਹਿਮਾਚਲ ’ਚ ਵਾਪਰਿਆ ਹਾਦਸਾ, ਪੈਰਾਗਲਾਈਡਰ ਤੋਂ ਡਿੱਗ ਕੇ ਵਿਅਕਤੀ ਦੀ ਮੌਤ
NEXT STORY