ਨਵੀਂ ਦਿੱਲੀ— ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅੱਜ ਫੌਜ ਦੇ ਆਧੁਨੀਕਰਨ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਜਦੋਂ ਦੇਸ਼ ਸੁਰੱਖਿਅਤ ਹੋਵੇਗਾ ਤਾਂ ਆਰਥਿਕ ਤਰੱਕੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੈਨਿਕ ਬਲਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਦੂਰ ਦੁਰਾਡੇ ਦੇ ਜਿਨ੍ਹਾਂ ਇਲਾਕਿਆਂ 'ਚ ਸਰਕਾਰ ਨਹੀਂ ਪਹੁੰਚ ਸਕਦੀ, ਉਥੇ ਫੌਜ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ।
ਰਾਸ਼ਟਰ ਨਿਰਮਾਣ 'ਚ ਫੌਜ ਦੇ 'ਯੋਗਦਾਨ' ਨਾਂ ਦਾ ਸੰਮੇਲਨ ਆਯੋਜਿਤ ਕਰਦੇ ਹੋਏ ਰਾਵਤ ਨੇ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਅਤੇ ਸੈਨਿਕ ਬਲਾਂ ਦਾ ਆਧੁਨੀਕਰਨ ਨਾਲ-ਨਾਲ ਚੱਲਣਾ ਚਾਹੀਦਾ ਹੈ। ਭਾਰਤ 'ਚ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਦੇਸ਼ ਦੀਆਂ ਸਰਹੱਦਾਂ 'ਤੇ ਸਥਿਤੀ ਅਤੇ ਅਦਰੂਨੀ ਸੁਰੱਖਿਆ ਵਿਚਾਲੇ ਇਕ ਸੰਬੰਧ ਹੈ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ ਨੂੰ ਸੱਦਾ ਦੇਣ ਲਈ ਸਾਨੂੰ ਨਿਵੇਸ਼ਕਾਂ ਵਿਚਕਾਰ ਵਿਸ਼ਵਾਸ ਪੈਦਾ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਵਿਕਸਿਤ ਕਰਨਾ ਹੋਵੇਗਾ ਕਿ ਰਾਸ਼ਟਰ ਦੀਆਂ ਸਰਹੱਦਾਂ ਸੁਰੱਖਿਅਤ ਹਨ ਅਤੇ ਅੰਦਰੂਨੀ ਸੁਰੱਖਿਆ ਦੇ ਹਾਲਾਤ ਕਾਬੂ 'ਚ ਹਨ। ਇਸ ਦੇ ਲਈ ਰੱਖਿਆ ਬਲਾਂ ਨੂੰ ਬਜਟ ਦੀ ਲੋੜ ਹੁੰਦੀ ਹੈ।
ਫੌਜ ਕਰਦੀ ਹੈ ਲੋਕਾਂ ਦੀ ਸਹਾਇਤਾ
ਰੱਖਿਆ ਬਜਟ ਦੇ ਬਾਰੇ 'ਚ ਜਨਰਲ ਰਾਵਤ ਨੇ ਫੌਜ ਦੇ ਇਕ ਅੰਦਰੂਨੀ ਸ਼ੋਧ ਦਾ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਕਿ ਸਲਾਨਾ ਬਜਟ ਦਾ 35-37 ਫੀਸਦੀ ਜੋ ਫੌਜ ਨੂੰ ਦਿੱਤਾ ਜਾਂਦਾ ਹੈ, ਉਹ ਰਾਸ਼ਟਰ ਨਿਰਮਾਣ 'ਚ ਯੋਗਦਾਨ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਦੂਰ-ਦੂਰਾਡੇ ਦੇ ਇਲਾਕਿਆਂ 'ਚ ਜੇਕਰ ਤੁਸੀਂ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰ ਰਹੇ ਹੋ ਤਾਂ ਇਸ ਨਾਲ ਸਥਾਨਕ ਆਬਾਦੀ ਨੂੰ ਲਾਭ ਮਿਲੇਗਾ। ਦੂਰ-ਦੁਰਾਡੇ ਦੇ ਖੇਤਰਾਂ 'ਚ ਜਿਥੇ ਸਰਕਾਰ ਵੀ ਅਜੇ ਤਕ ਪਹੁੰਚ ਨਹੀਂ ਸਕੀ ਹੈ, ਉਥੇ ਫੌਜ ਦੇ ਜਵਾਨ ਸਿੱਖਿਆ ਅਤੇ ਸਿਹਤ ਦੇਖਭਾਲ ਦੀ ਸੁਵਿਧਾ ਦੇ ਰਹੇ ਹਨ।
PM ਮੋਦੀ ਦੇ ਇਸ ਪਰਿਵਾਰਿਕ ਮੈਂਬਰ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ
NEXT STORY