ਜੈਤੋ, ਨਵੀਂ ਦਿੱਲੀ (ਪਰਾਸ਼ਰ) : ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਗਿਫਟ ਸਿਟੀ ਆਦਰਸ਼ ਰੂਪ ਵਿੱਚ ਵਿੱਤੀ ਅਤੇ ਨਿਵੇਸ਼ ਕੇਂਦਰ ਲਈ ਪ੍ਰਵੇਸ਼ ਦੁਆਰ ਬਣਨ ਲਈ ਤਿਆਰ ਹੈ। 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਨਿਰਮਲਾ ਸੀਤਾਰਮਨ ਨੇ ਅੱਜ ਗਾਂਧੀਨਗਰ ਵਿੱਚ 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ ਹਿੱਸੇ ਵਜੋਂ ‘ਗਿਫਟ ਸਿਟੀ-ਐਨ ਐਸਪੀਰੇਸ਼ਨ ਆਫ ਮਾਡਰਨ ਇੰਡੀਆ’ ਵਿਸ਼ੇ ’ਤੇ ਇੱਕ ਸਿੰਪੋਜ਼ੀਅਮ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2007 ਵਿੱਚ ਗਿਫ਼ਟ ਸਿਟੀ ਦੀ ਧਾਰਨਾ ਉਦੋਂ ਪੇਸ਼ ਕੀਤੀ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਹੁਣ ਇਹ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰ ਬਣ ਗਿਆ। ਸੀਤਾਰਮਨ ਨੇ ਗ੍ਰੀਨ ਟੈਕਨਾਲੋਜੀ ਦੇ ਸੰਦਰਭ ਵਿਚ ਪ੍ਰਧਾਨ ਮੰਤਰੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਗਿਫਟ ਸਿਟੀ ਨੂੰ ਗ੍ਰੀਨ ਕ੍ਰੈਡਿਟ ਲਈ ਇੱਕ ਪਲੇਟਫਾਰਮ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ 2047 ਤੱਕ ਭਾਰਤ ਦੀ ਅਰਥਵਿਵਸਥਾ ਨੂੰ 30 ਟ੍ਰਿਲੀਅਨ ਡਾਲਰ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਭਿੰਨ ਫਿਨਟੈਕ ਪ੍ਰਯੋਗਸ਼ਾਲਾਵਾਂ ਬਣਾਉਣ ਦਾ ਵੀ ਉਦੇਸ਼ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ - Gold Silver Price: ਲੋਹੜੀ ਦੇ ਤਿਉਹਾਰ ਤੋਂ ਪਹਿਲਾ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਕਿੰਨੀ ਹੋਈ ਕੀਮਤ
ਸੀਤਾਰਮਨ ਨੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰਾਂ (IFSCs) ਵਿਚ ਵਧਦੇ ਸੰਚਾਲਨ ਬਾਰੇ ਗੱਲ ਕਰਦੇ ਕਿਹਾ ਕਿ ਗਿਫਟ ਸਿਟੀ ਵਿਚ ਹੁਣ ਅੰਤਰਰਾਸ਼ਟਰੀ ਬੁਲਿਅਨ ਐਕਸਚੇਂਜ ਸਮੇਤ 3 ਐਕਸਚੇਂਜ, 9 ਵਿਦੇਸ਼ੀ ਬੈਂਕਾਂ ਸਣੇ 25 ਬੈਂਕ, 26 ਏਅਰਕ੍ਰਾਫਟ ਲੀਜ਼ਿੰਗ ਕੰਪਨੀਆਂ, 80 ਫੰਡ ਮੈਨੇਜਰ, 50 ਪੇਸ਼ੇਵਰ ਸੇਵਾ ਪ੍ਰਦਾਤਾ ਅਤੇ 40 ਫਿਨਟੈਕ ਸੰਸਥਾਵਾਂ ਹਨ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਸ਼ਿਪਿੰਗ ਲਈ ਇੱਕ ਨਿਰਮਾਣ ਕੇਂਦਰ ਬਣਨ ਦਾ ਟੀਚਾ ਰੱਖਣਾ ਚਾਹੀਦਾ ਹੈ ਅਤੇ IFSC ਵਿੱਚ 8 ਜਹਾਜ਼ ਲੀਜ਼ਿੰਗ ਯੂਨਿਟ ਕੰਮ ਕਰ ਰਹੇ ਹਨ, ਜੋ ਵਿਸ਼ਵ ਵਿੱਤ ਤੱਕ ਪਹੁੰਚ ਨੂੰ ਸਮਰੱਥ ਬਣਾਉਣਗੇ।
ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ
ਸੀਤਾਰਮਨ ਨੇ ਕਿਹਾ ਕਿ ਭਾਰਤ ਵਿੱਚ ਸ਼ੇਅਰ ਬਾਜ਼ਾਰਾਂ ਵਿਚ ਪ੍ਰਚੂਨ ਭਾਗੀਦਾਰੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵਿੱਤੀ ਖੇਤਰ ਦੇ ਸੁਧਾਰਾਂ ਦੀ ਇੱਕ ਹੋਰ ਵਿਲੱਖਣ ਵਿਸ਼ੇਸ਼ਤਾ ਹੈ। ਕੇਂਦਰੀ ਵਿੱਤ ਮੰਤਰੀ ਨੇ ਗਿਫਟ ਸਿਟੀ ਨੂੰ ਤਕਨਾਲੋਜੀ ਅਤੇ ਵਿੱਤੀ ਸੰਸਾਰ ਦਾ ਸੰਯੋਜਨ ਦੱਸਦੇ ਹੋਏ ਵਿੱਤੀ ਸੇਵਾਵਾਂ ਵਿੱਚ ਤਕਨਾਲੋਜੀ ਦੇ ਲਾਭਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ ਅਤੇ ਗਿਫਟ ਸਿਟੀ ਨੂੰ ਭਾਰਤ ਦੇ ਉੱਦਮੀਆਂ ਨੂੰ ਗਲੋਬਲ ਵਿੱਤ ਤੱਕ ਪਹੁੰਚ ਵਿੱਚ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਸੀਤਾਰਮਨ ਨੇ ਕਿਹਾ ਕਿ ਜ਼ਿਆਦਾਤਰ ਗਲੋਬਲ ਵਿੱਤੀ ਕੇਂਦਰ ਪਹਿਲਾ ਸਿਰਫ਼ ਪੂੰਜੀ ਦੇਖਦੇ ਸਨ ਪਰ ਗਿਫਟ ਸਿਟੀ ਨੂੰ ਵਿੱਤੀ ਸੇਵਾਵਾਂ ਨੂੰ ਤਕਨਾਲੋਜੀ ਨਾਲ ਜੋੜਨ ਦਾ ਮਾਣ ਹਾਸਲ ਹੈ।
ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ
ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਦੇ ਵਿਕਾਸ ਇੰਜਣ ਨੂੰ ਚਲਾ ਰਿਹਾ ਹੈ ਅਤੇ ਇਹ ਵਿਕਸਤ ਪੱਛਮੀ ਦੁਨੀਆ ਅਤੇ ਗਲੋਬਲ ਦੱਖਣ ਵਿਚਕਾਰ ਪੁਲ ਬਣ ਸਕਦਾ ਹੈ। ਜਿਵੇਂ ਭਾਰਤ ਵਿਸ਼ਵ ਪੱਧਰ 'ਤੇ ਵਿੱਤੀ ਪ੍ਰਮੁੱਖਤਾ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ, ਭਾਰਤ ਦੇ ਲੋਕ ਨਵੀਨਤਾਕਾਰੀ ਅਤੇ ਉੱਦਮੀ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗਿਫ਼ਟ ਸਿਟੀ ਇਨ੍ਹਾਂ ਅਕਾਂਖਿਆਵਾਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਸਕਦਾ ਹੈ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਸ਼੍ਰੀ ਕਨੂਭਾਈ ਦੇਸਾਈ, ਵਿੱਤ ਮੰਤਰੀ, ਗੁਜਰਾਤ ਸਰਕਾਰ, ਸ਼੍ਰੀ ਹਸਮੁਖ ਆਧਿਆ, ਗਿਫਟ ਸਿਟੀ ਦੇ ਚੇਅਰਮੈਨ ਸ਼੍ਰੀ ਕੇ. ਰਾਜਾਰਾਮਨ, ਆਈਐੱਫਐੱਸਏ ਦੇ ਚੇਅਰਮੈਨ ਅਤੇ ਡਾ. ਗਿਫਟ ਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਤਪਨ ਰੇਅ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ
NEXT STORY