ਨਵੀਂ ਦਿੱਲੀ (ਅਨਸ)- ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਕੇਂਦਰ ਸਰਕਾਰ ਤੋਂ ਬੁਨਿਆਦੀ ਢਾਂਚੇ ਦੇ 2 ਵੱਡੇ ਪ੍ਰਾਜੈਕਟ ਮਿਲੇ ਹਨ। ਇਨ੍ਹਾਂ ਦੀ ਲਾਗਤ 7616 ਕਰੋੜ ਰੁਪਏ ਹੈ। ਪਹਿਲਾ ਪ੍ਰਾਜੈਕਟ ਹਾਈਵੇਅ ਦਾ ਹੈ ਤੇ ਦੂਜਾ ਰੇਲਵੇ ਲਾਈਨ ਦਾ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਹੋਈ ਕੈਬਨਿਟ ਦੀ ਮੀਟਿੰਗ ’ਚ ਮਨਜ਼ੂਰੀ ਦਿੱਤੀ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਨ੍ਹਾਂ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਜਿਨ੍ਹਾਂ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲੀ ਹੈ, ਉਨ੍ਹਾਂ ’ਚ ਮੋਕਾਮਾ ਤੇ ਮੁੰਗੇਰ ਦਰਮਿਆਨ ਦਾ ਸੜਕ ਪ੍ਰਾਜੈਕਟ ਵੀ ਹੈ। ਇਸ ਪ੍ਰਾਜੈਕਟ ’ਤੇ 4447 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਦੂਜਾ ਪ੍ਰਾਜੈਕਟ ਭਾਗਲਪੁਰ ਤੋਂ ਦੁਮਕਾ ਰਾਹੀਂ ਰਾਮਪੁਰਹਾਟ ਜਾਣ ਵਾਲੀ ਰੇਲਵੇ ਲਾਈਨ ਨੂੰ ਦੁੱਗਣਾ ਕਰਨ ਦਾ ਹੈ। ਇਸ ਪ੍ਰਾਜੈਕਟ ’ਤੇ 3169 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਭਾਰਤ ਨੂੰ ਮਿਲੇਗਾ ਆਪਣਾ ਪਹਿਲਾ ਜੈੱਟ ਇੰਜਣ !
NEXT STORY