ਗਯਾ— ਬਿਹਾਰ ਦੇ ਗਯਾ ਦੇ ਵਜੀਰਗੰਜ 'ਚ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਫੜ ਕੇ ਸਬਕ ਸਿਖਾਇਆ। ਪਿੰਡ ਵਾਸੀਆਂ ਨੇ ਵਿਅਕਤੀ ਦਾ ਕੱਪੜਾ ਖੁਲ੍ਹਵਾ ਕੇ ਬਾਜ਼ਾਰ 'ਚ ਸ਼ਰੇਆਮ ਕੁੱਟਮਾਰ ਕੀਤੀ। ਇਸ ਦੌਰਾਨ ਵਿਅਕਤੀ ਬੋਲਦਾ ਰਿਹਾ ਕਿ ਮੈਂ ਲੜਕੀ ਨੂੰ ਛੇੜਦਾ ਹਾਂ। ਮੇਰਾ ਘਰ ਇੱਥੇ ਹੀ ਹੈ।
ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਵਜੀਰਗੰਜ ਬਾਜ਼ਾਰ ਦੇ ਮਾਲੀ ਗਲੀ 'ਚ ਕੋਚਿੰਗ ਸੈਂਟਰ ਹੈ। ਉਥੇ ਪੁਰਾ ਪਿੰਡ ਦਾ ਰਹਿਣ ਵਾਲਾ ਰੌਸ਼ਨ ਲੜਕੀਆਂ ਨਾਲ ਛੇੜਛਾੜ ਕਰਦਾ ਹੈ ਅਤੇ ਕੁਮੈਂਟ ਕਰਦਾ ਹੈ। ਇਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਲੋਕਾਂ ਨੇ ਫੜ ਲਿਆ ਅਤੇ ਕੁੱਟਮਾਰ ਕਰ ਦਿੱਤੀ। ਰਿਪੋਰਟ ਦੇ ਬਾਅਦ ਲੋਕਾਂ ਨੇ ਕਿਹਾ ਕਿ ਹੁਣ ਸਭ ਦੇ ਸਾਹਮਣੇ ਬੋਲੇ ਕਿ ਮੈਂ ਛੇੜਛਾੜ ਕਰਦਾ ਹਾਂ। ਕੁੱਟਮਾਰ ਦੇ ਡਰ ਤੋਂ ਵਿਅਕਤੀ ਬੋਲਦਾ ਰਿਹਾ ਮੈਂ ਲੜਕੀਆਂ ਨਾਲ ਛੇੜਛਾੜ ਕਰਦਾ ਹਾਂ, ਮੇਰਾ ਘਰ ਇੱਥੇ ਹੀ ਹੈ। ਫਿਰ ਲੋਕਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਣ ਦੇ ਬਾਅਦ ਰੌਸ਼ਨ ਦੇ ਕਈ ਦੋਸਤ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਗਾਲੀਆਂ ਅਤੇ ਚੁੱਕਣ ਦੀ ਧਮਕੀ ਦੇਣ ਲੱਗੇ। ਪਿੰਡ ਵਾਸੀਆਂ ਨੇ ਵਿਅਕਤੀਆਂ 'ਤੇ ਕਾਰਵਾਈ ਕਰਨ ਲਈ ਪੁਲਸ ਨੂੰ ਅਪੀਲ ਕੀਤੀ ਹੈ।
ਇਨਸਾਨੀਅਤ ਸ਼ਰਮਸਾਰ: 14 ਘੰਟੇ ਤੜਫਦਾ ਰਿਹਾ ਸ਼ਖਸ, ਮਦਦ ਦੀ ਬਜਾਏ ਲੋਕਾਂ ਨੇ ਚੋਰੀ ਕੀਤੇ ਪੈਸੇ
NEXT STORY