ਠਾਣੇ— ਮਹਾਰਾਸ਼ਟਰ ਦੇ ਠਾਣੇ 'ਚ ਇਕ 16 ਸਾਲਾ ਕੁੜੀ ਵੱਲੋਂ 2 ਸਾਲ ਦੀ ਬੱਚੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੂੰ ਗੁਆਂਢ 'ਚ ਰਹਿਣ ਵਾਲੀ ਔਰਤ ਨੇ ਝਿੜਕਿਆ ਸੀ, ਜਿਸ ਕਾਰਨ ਉਹ ਨਾਰਾਜ਼ ਸੀ ਅਤੇ ਬਦਲਾ ਲੈਣਾ ਚਾਹੁੰਦੀ ਸੀ। ਇਸੇ ਨਾਰਾਜ਼ਗੀ ਕਾਰਨ ਉਸ ਨੇ ਔਰਤ ਦੀ 2 ਸਾਲਾ ਬੇਟੀ ਦਾ ਕਤਲ ਕਰ ਦਿੱਤਾ। ਦੋਸ਼ੀ ਕੁੜੀ 10ਵੀਂ ਦੀ ਵਿਦਿਆਰਥਣ ਹੈ। ਇੰਸਪੈਕਟਰ ਅਜੇ ਵਸਾਵੇ ਨੇ ਦੱਸਿਆ ਕਿ ਇਹ ਘਟਨਾ ਠਾਣੇ ਦੇ ਤੁਲਾਈ ਪਿੰਡ 'ਚ ਹੋਈ ਹੈ।
ਸ਼ਨੀਵਾਰ ਨੂੰ ਅਚਾਨਕ 2 ਸਾਲਾ ਬੱਚੀ ਮਨਿਸ਼ਕਾ ਆਪਣੇ ਘਰ ਕੋਲ ਖੇਡਦੇ ਹੋਏ ਗਾਇਬ ਹੋ ਗਈ। ਵਸਾਵੇ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੀ ਸੂਚਨਾ 'ਤੇ ਪੁਲਸ ਅਤੇ ਗੁਆਂਢੀਆਂ ਨੇ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਬੱਚੀ ਦੇ ਪਰਿਵਾਰ ਨੇ ਗੁਆਂਢ 'ਚ ਰਹਿਣ ਵਾਲੀ 16 ਸਾਲਾ ਕੁੜੀ 'ਤੇ ਸ਼ੱਕ ਜ਼ਾਹਰ ਕੀਤਾ, ਜਿਸ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਲਈ ਗਈ। ਤਲਾਸ਼ੀ 'ਚ ਪੁਲਸ ਨੂੰ ਬੱਚੀ ਦੀ ਲਾਸ਼ ਬਰਾਮਦ ਹੋਈ, ਜੋ ਦੋਸ਼ੀ ਕੁੜੀ ਨੇ ਆਪਣੇ ਘਰ 'ਚ ਲੁੱਕਾ ਕੇ ਰੱਖੀ ਸੀ। ਪੁਲਸ ਨੇ ਦੱਸਿਆ ਕਿ ਲੜਕੀ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਹੈ।
ਦਰਅਸਲ ਬੱਚੀ ਦੀ ਮਾਂ ਨੇ ਦੋਸ਼ੀ ਕੁੜੀ ਨੂੰ ਕੁਝ ਦਿਨ ਪਹਿਲਾਂ ਕਿਸੇ ਗੱਲ ਲਈ ਝਿੜਕਿਆ ਸੀ। ਇਸ ਝਿੜਕ ਤੋਂ ਨਾਰਾਜ਼ ਕੁੜੀ ਔਰਤ ਤੋਂ ਬਦਲਾ ਲੈਣਾ ਚਾਹੁੰਦੀ ਸੀ। ਪੁਲਸ ਨੇ ਦੋਸ਼ੀ ਕੁੜੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302 (ਕਤਲ) ਦਾ ਮਾਮਲਾ ਦਰਜ ਕੀਤਾ ਹੈ।
ਬਾਰਸ਼ ਨਾਲ ਸਿੱਲ੍ਹੀ ਹੋਵੇਗੀ ਗਣਤੰਤਰ ਦਿਵਸ ਦੀ ਪਰੇਡ
NEXT STORY