ਨਵੀਂ ਦਿੱਲੀ- ਦਿੱਲੀ ਦੇ ਜਹਾਂਗੀਰਪੁਰੀ ਸਥਿਤ ਸਥਾਨਕ ਬਾਜ਼ਾਰ 'ਚ ਇਕ ਨੌਜਵਾਨ ਨੇ 15 ਸਾਲਾ ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੁੜੀ ਨੇ ਉਸ ਨਾਲ ਆਪਣਾ 'ਰਿਸ਼ਤਾ' ਤੋੜਨ ਦੀ ਕੋਸ਼ਿਸ਼ ਕੀਤੀ ਸੀ। ਪੀੜਤਾ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਦੋਸ਼ੀ ਆਰੀਅਨ (20) ਉਸ ਨੂੰ ਪਰੇਸ਼ਾਨ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਜਦੋਂ ਪੀੜਤਾ ਆਪਣੇ ਦੋਸਤ ਨਾਲ ਸਥਾਨਕ ਬਾਜ਼ਾਰ ਗਈ ਸੀ, ਤਾਂ ਦੋਸ਼ੀ ਨੇ ਸਾਰਿਆਂ ਦੇ ਸਾਹਮਣੇ ਬਹੁਤ ਨੇੜਿਓਂ ਗੋਲੀਆਂ ਮਾਰ ਦਿੱਤੀਆਂ। ਪੁਲਿਸ ਦੇ ਅਨੁਸਾਰ, ਪੀੜਤਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਸ ਨੂੰ ਬੀਜੇਆਰਐੱਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਸੂਤਰਾਂ ਅਨੁਸਾਰ, "ਆਰੀਅਨ ਨੇ ਪੀੜਤਾ ਨੂੰ ਬਾਜ਼ਾਰ 'ਚ ਮਿਲਣ ਲਈ ਬੁਲਾਇਆ ਸੀ। ਜਦੋਂ ਉਸ ਨੇ ਪਹਿਲੀ ਗੋਲੀ ਉਸ 'ਤੇ ਚਲਾਈ ਤਾਂ ਉਹ ਇਕ ਕਲੀਨਿਕ ਦੇ ਸਾਹਮਣੇ ਖੜ੍ਹੀ ਸੀ। ਗੋਲੀ ਉਸ ਦੇ ਮੋਢੇ ਦੇ ਨੇੜੇ ਲੱਗੀ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਕਲੀਨਿਕ ਦੇ ਅੰਦਰ ਭੱਜ ਗਈ। ਉਸ ਨੇ ਫਿਰ ਗੋਲੀ ਚਲਾਈ ਜੋ ਪੀੜਤਾ ਦੇ ਸਿਰ 'ਚ ਲੱਗੀ।"
ਸੂਤਰ ਨੇ ਕਿਹਾ ਕਿ ਪੀੜਤਾ ਅਤੇ ਦੋਸ਼ੀ ਪਿਛਲੇ ਇਕ ਸਾਲ ਤੋਂ 'ਰਿਸ਼ਤੇ' 'ਚ ਸਨ। ਉਹ ਇਕ ਹੀ ਟਿਊਸ਼ਨ ਕਲਾਸ 'ਚ ਪੜ੍ਹਦੇ ਸਨ। ਆਰੀਅਨ ਕਥਿਤ ਤੌਰ 'ਤੇ ਪੀੜਤਾ 'ਤੇ ਲਗਾਤਾਰ ਆਪਣਾ ਅਧਿਕਾਰ ਜਤਾ ਰਿਹਾ ਸੀ। ਉਸ ਨੇ ਕਿਹਾ ਕਿ ਆਰੀਅਨ (ਜਿਸ ਦਾ ਇਕ ਹੋਰ ਸਾਥੀ ਵੀ ਸੀ) ਨੇ ਪੀੜਤਾ ਨੂੰ ਕਈ ਵਾਰ ਉਸ ਦੀ ਇਜਾਜ਼ਤ ਤੋਂ ਬਿਨਾਂ ਘਰ ਤੋਂ ਬਾਹਰ ਨਾ ਜਾਣ ਲਈ ਕਿਹਾ ਸੀ ਅਤੇ ਪੀੜਤ ਦੇ ਕੁਝ ਮੋਬਾਈਲ ਫੋਨ ਵੀ ਤੋੜ ਦਿੱਤੇ ਸਨ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਹ ਕਿਸੇ ਹੋਰ ਨਾਲ ਗੱਲ ਕਰ ਰਹੀ ਹੈ। ਸੂਤਰ ਨੇ ਕਿਹਾ ਕਿ ਉਸ ਦੇ ਵਿਵਹਾਰ ਤੋਂ ਨਿਰਾਸ਼ ਹੋ ਕੇ, ਪੀੜਤਾ ਨੇ ਆਪਣਾ 'ਰਿਸ਼ਤਾ' ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਘਟਨਾ ਵਾਪਰੀ। ਮ੍ਰਿਤਕਾ ਦੇ ਪਿੱਛੇ ਉਸ ਦੀ ਮਾਂ, 2 ਵੱਡੀਆਂ ਭੈਣਾਂ ਅਤੇ ਪਿਤਾ ਹਨ। ਉਸ ਦੇ ਮਾਪਿਆਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮਾਂ ਬੱਚਿਆਂ ਨਾਲ ਦਿੱਲੀ 'ਚ ਰਹਿਣ ਲੱਗ ਪਈ, ਜਦੋਂ ਕਿ ਉਸ ਦਾ ਪਿਤਾ ਉੱਤਰ ਪ੍ਰਦੇਸ਼ 'ਚ ਮਜ਼ਦੂਰੀ ਕਰਦਾ ਹੈ। ਜਹਾਂਗੀਰਪੁਰੀ ਪੁਲਸ ਸਟੇਸ਼ਨ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Heavy Rain Alert: 6 ਤੋਂ 11 ਅਗਸਤ ਤੱਕ ਕਈ ਰਾਜਾਂ 'ਚ ਪਵੇਗਾ ਬਹੁਤ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
NEXT STORY