ਜਾਲੌਨ- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਆਟਾ ਥਾਣਾ ਖੇਤਰ ਦੇ ਇਕ ਪਿੰਡ 'ਚ 5 ਸਾਲ ਦੀ ਬੱਚੀ ਨਾਲ 2 ਨਾਬਾਲਗ ਮੁੰਡਿਆਂ ਵਲੋਂ ਸਮੂਹਕ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਿਲਸਿਲੇ 'ਚ ਦੋਹਾਂ ਦੋਸ਼ੀਆਂ ਨੂੰ ਫੜ ਲਿਆ ਹੈ। ਜਾਲੌਨ ਜ਼ਿਲ੍ਹੇ ਦੇ ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਅਵਧੇਸ਼ ਸਿੰਘ ਨੇ ਵੀਰਵਾਰ ਨੂੰ ਕਿਹਾ,''ਆਟਾ ਖੇਤਰ ਦੇ ਇਕ ਪਿੰਡ 'ਚ ਬੁੱਧਵਾਰ ਸ਼ਾਮ ਕਰੀਬ 4.30 ਵਜੇ 5 ਸਾਲ ਦੀ ਬੱਚੀ ਆਪਣੇ ਘਰ ਦੇ ਬਾਹਰ ਇਕੱਲੀ ਖੇਡ ਰਹੀ ਸੀ, ਉਦੋਂ ਗੁਆਂਢ 'ਚ ਰਹਿਣ ਵਾਲਾ 13 ਸਾਲਾ ਇਕ ਮੁੰਡਾ ਉਸ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ। ਉਸ ਦੇ ਘਰ 11 ਸਾਲ ਦਾ ਇਕ ਮੁੰਡਾ ਪਹਿਲਾਂ ਤੋਂ ਮੌਜੂਦ ਸੀ। ਉੱਥੇ ਦੋਹਾਂ ਨੇ ਬੱਚੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ।''
ਇਹ ਵੀ ਪੜ੍ਹੋ : ਸ਼ਰਮਨਾਕ ! ਪਤੀ ਨੂੰ ਬੰਧਕ ਬਣਾ 17 ਲੋਕਾਂ ਨੇ ਕੀਤਾ ਜਨਾਨੀ ਨਾਲ ਸਮੂਹਕ ਜਬਰ ਜ਼ਿਨਾਹ
ਏ.ਐੱਸ.ਪੀ. ਨੇ ਕਿਹਾ,''ਜਦੋਂ ਬੱਚੀ ਦੋਸ਼ੀਆਂ ਕੋਲੋਂ ਛੁੱਟ ਕੇ ਰੋਂਦੀ ਹੋਈ ਬਾਹਰ ਨਿਕਲੀ ਤਾਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਦੋਹਾਂ ਮੁੰਡਿਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।'' ਸਿੰਘ ਨੇ ਕਿਹਾ,''ਬੱਚੀ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਜਰ ਕਰਵਾਈ, ਜਿਸ ਤੋਂ ਬਾਅਦ ਦੋਵੇਂ ਨਾਬਾਲਗ ਦੋਸ਼ੀਆਂ ਨੂੰ ਅਧਿਕਾਰਤ ਤੌਰ 'ਤੇ ਫੜ ਲਿਆ ਗਿਆ ਅਤੇ ਵੀਰਵਾਰ ਨੂੰ ਦੋਹਾਂ ਨੂੰ ਕਿਸ਼ੋਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।'' ਉਨ੍ਹਾਂ ਨੇ ਕਿਹਾ ਕਿ ਬੱਚੀ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪਤੀ ਨਾਲ ਸੂਰਤ ਜਾਣ ਦੀ ਜਿੱਦ ਨਹੀਂ ਹੋਈ ਪੂਰੀ, ਜਨਾਨੀ ਨੇ ਸਿੰਦੂਰ ਖਾ ਕੀਤੀ ਖ਼ੁਦਕੁਸ਼ੀ
ਨੋਟ : ਆਖ਼ਰ ਕਿਉਂ ਨਹੀਂ ਰੁਕ ਰਹੀਆਂ ਰੇਪ ਦੀਆਂ ਘਟਨਾਵਾਂ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਭਾਰਤੀਆਂ ਨੇ ਗੂਗਲ 'ਤੇ ਇਸ ਸਾਲ ਕੋਰੋਨਾ ਵਾਇਰਸ ਨਹੀਂ, ਸਗੋਂ IPL ਕੀਤਾ ਸਭ ਤੋਂ ਜ਼ਿਆਦਾ ਸਰਚ
NEXT STORY