ਬਿਹਾਰ— ਬਿਹਾਰ ਦੇ ਅਰਰੀਆ ਜ਼ਿਲੇ 'ਚ ਗੈਂਗਰੇਪ ਤੋਂ ਬਾਅਦ ਕਤਲ ਦੀ ਘਟਨਾ ਸਾਹਮਣੇ ਆਈ ਹੈ। ਵਿਸ਼ਹਰੀ ਪੂਜਾ ਦਾ ਮੇਲਾ ਅਤੇ ਡਾਂਸ ਦੇਖਣ ਲਈ 12 ਸਾਲਾ ਮਾਸੂਮ ਆਪਣੀ ਨਾਨੀ ਨਾਲ ਗਈ ਪਰ ਕੁਝ ਸਮੇਂ ਬਾਅਦ ਉਹ ਗਾਇਬ ਹੋ ਗਈ। ਅਗਲੇ ਦਿਨ ਮੇਲੇ ਤੋਂ ਸਿਰਫ 50 ਮੀਟਰ ਦੂਰ ਮਾਸੂਮ ਦੀ ਨਿਵਸਤਰ (ਨੰਗੀ) ਲਾਸ਼ ਮਿਲੀ। ਖੋਜੀ ਕੁੱਤਿਆਂ ਦੀ ਮਦਦ ਨਾਲ ਰੇਪ ਅਤੇ ਕਤਲ ਦੇ ਇਕ ਦੋਸ਼ੀ ਨੂੰ ਫੜ ਲਿਆ ਗਿਆ ਹੈ, ਜਦੋਂ ਕਿ ਤਿੰਨ ਦੀ ਤਲਾਸ਼ ਕੀਤੀ ਜਾ ਰਹੀ ਹੈ। 12 ਸਾਲ ਦੀ ਪ੍ਰਿਯਾ, ਸੁਪੌਲ ਦੇ ਛਾਤਾਪੁਰ ਦੀ ਰਹਿਣ ਵਾਲੀ ਸੀ ਪਰ ਉਹ ਬਚਪਨ ਤੋਂ ਹੀ ਅਰਰੀਆ ਜ਼ਿਲੇ ਦੇ ਮਿਰਜਾਪੁਰ 'ਚ ਆਪਣੀ ਨਾਨੀ ਦੇ ਘਰ ਰਹਿੰਦੀ ਸੀ। ਸੋਮਵਾਰ ਦੀ ਰਾਤ ਪ੍ਰਿਯਾ ਆਪਣੀ ਨਾਨੀ ਨਾਲ ਮੇਲੇ 'ਚ ਡਾਂਸ ਦੇਖਣ ਗਈ ਸੀ, ਜਿੱਥੋਂ ਉਹ ਗਾਇਬ ਹੋ ਗਈ। ਕਾਫ਼ੀ ਖੋਜ ਤੋਂ ਬਾਅਦ ਵੀ ਬੱਚੀ ਨਹੀਂ ਮਿਲੀ।
ਮੰਗਲਵਾਰ ਸਵੇਰੇ ਮੇਲੇ ਤੋਂ ਸਿਰਫ਼ 50 ਮੀਟਰ ਦੀ ਦੂਰੀ 'ਤੇ ਬੱਚੀ ਦੀ ਲਾਸ਼ ਮਿਲੀ। ਲਾਸ਼ ਨੰਗੀ ਅਤੇ ਖਰਾਬ ਹਾਲਤ 'ਚ ਸੀ। ਇਸ ਤੋਂ ਲੋਕਾਂ ਨੂੰ ਗੈਂਗਰੇਪ ਤੋਂ ਬਾਅਦ ਕਤਲ ਦਦਾ ਖਦਸ਼ਾ ਹੋਇਆ। ਇੱਥੋਂ ਦੇ ਵਾਸੀ ਪੁਲਸ ਤੋਂ ਖੋਜੀ ਕੁੱਤੇ ਮੰਗਵਾਉਣ ਦੀ ਮੰਗ ਕਰਨ ਲੱਗੇ। ਸ਼ਾਮ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਛੁੱਟੀ ਚੱਪਲ ਅਤੇ ਹੋਰ ਸਾਮਾਨ ਦੀ ਨਿਸ਼ਾਨਦੇਹੀ 'ਤੇ ਪਿੰਡ ਤੋਂ ਕੁਝ ਦੂਰੀ 'ਤੇ ਇਕ ਮੁੰਡੇ ਨੂੰ ਫੜ ਲਿਆ। ਹੁਣ ਪੁਲਸ ਇਸ ਮਾਮਲੇ 'ਚ ਸ਼ਾਮਲ ਹੋਰ ਤਿੰਨ ਮੁੰਡਿਆਂ ਦੀ ਖੋਜ 'ਚ ਜੁਟ ਗਈ ਹੈ।
ਅਯੁੱਧਿਆ ਮਾਮਲਾ:ਸੁਪਰੀਮ ਕੋਰਟ 'ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਸ਼ੁਰੂ
NEXT STORY