ਮੁੰਬਈ (ਭਾਸ਼ਾ)- ਦੱਖਣੀ ਮੁੰਬਈ 'ਚ 18 ਸਾਲਾ ਵਿਦਿਆਰਥਣ ਨਾਲ ਉਸ ਦੇ ਹੋਸਟਲ ਦੇ ਕਮਰੇ 'ਚ ਜਬਰ ਜ਼ਿਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉੱਥੇ ਹੀ ਮਾਮਲੇ 'ਚ ਦੋਸ਼ੀ ਸੁਰੱਖਿਆ ਮੁਲਾਜ਼ਮ ਦੀ ਲਾਸ਼ ਰੇਲ ਪੱਟੜੀਆਂ ਤੋਂ ਬਰਾਮਦ ਹੋਈ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੜੀ ਨਾਲ ਕੋਈ ਸੰਪਰਕ ਨਾ ਹੋਣ 'ਤੇ ਮੰਗਲਵਾਰ ਸ਼ਾਮ ਕਰੀਬ 5 ਵਜੇ ਪੁਲਸ ਨੂੰ ਇਸ ਸੰਬੰਧ 'ਚ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਚਰਨੀ ਰੋਡ ਇਲਾਕੇ ਸਥਿਤ ਹੋਸਟਲ ਦੀ ਚੌਥੀ ਮੰਜ਼ਿਲ 'ਤੇ ਉਸ ਦੇ ਕਮਰੇ ਦੀ ਤਲਾਸ਼ੀ ਲੈਣ ਪਹੁੰਚੀ। ਕਮਰੇ ਦੇ ਦਰਵਾਜ਼ੇ 'ਤੇ ਤਾਲਾ ਲੱਗਾ ਸੀ। ਪੁਲਸ ਦੇ ਅੰਦਰ ਜਾਣ 'ਤੇ ਵਿਦਿਆਰਥਣ ਮ੍ਰਿਤਕ ਮਿਲੀ ਅਤੇ ਉਸ ਦੀ ਗਰਦਨ 'ਤੇ ਇਕ ਕੱਪੜਾ ਬੱਝਿਆ ਸੀ।
ਪੁਲਸ ਨੇ ਦੱਸਿਆ ਕਿ ਵਿਦਿਆਰਥਣ ਉਪਨਗਰ ਬਾਂਦਰਾ ਦੇ ਇਕ ਸਰਕਾਰੀ ਪਾਲੀਟੈਕਨਿਕ ਕਾਲਜ 'ਚ ਪੜ੍ਹਦੀ ਸੀ। ਫੋਰੈਂਸਿਕ ਅਤੇ 'ਫਿੰਗਰਪ੍ਰਿੰਟ' ਮਾਹਿਰਾਂ ਨਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀ ਅਨੁਸਾਰ, ਜਾਂਚ ਦੌਰਾਨ ਪਤਾ ਲੱਗਾ ਕਿ ਹੋਸਟਲ ਦਾ ਸੁਰੱਖਿਆ ਮੁਲਾਜ਼ਮ ਮੰਗਲਵਾਰ ਸਵੇਰੇ ਚਰਨੀ ਰੋਡ ਸਟੇਸ਼ਨ ਕੋਲ ਰੇਲ ਪੱਟੜੀ 'ਤੇ ਮ੍ਰਿਤਕ ਪਾਈ ਗਿਆ, ਜੋ ਇਸ ਮਾਮਲੇ 'ਚ ਸ਼ੱਕੀ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 (ਕਤਲ) ਅਤੇ 376 (ਜਬਰ ਜ਼ਿਨਾਹ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਿਦਿਆਰਥਣ ਦੀ ਮੌਤ ਦਾ ਕਾਰਨ ਜਾਣਨ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ।
ਕੈਬਨਿਟ ਫੇਰਬਦਲ ਲਈ ਤਿਆਰੀ ’ਚ ਜੁਟੇ ਪੀ. ਐੱਮ. ਮੋਦੀ
NEXT STORY