ਜੋਧਪੁਰ— ਬਲਿਊ ਵ੍ਹੇਲ ਚੈਲੇਂਜ ਕਾਰਨ ਰਾਜਸਥਾਨ ਦੇ ਜੋਧਪੁਰ 'ਚ 17 ਸਾਲ ਦੀ ਇਕ ਲੜਕੀ ਨੇ 2 ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਲੜਕੀ ਨੇ ਕੁਝ ਹੀ ਦਿਨ ਪਹਿਲਾਂ ਬਲਿਊ ਵ੍ਹੇਲ ਚੈਲੇਂਜ ਦੇ ਅਧੀਨ ਕੈਲਾਨਾ ਝੀਲ 'ਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਚਾ ਲਿਆ ਗਿਆ ਸੀ। 10ਵੀਂ ਜਮਾਤ ਦੀ ਇਸ ਵਿਦਿਆਰਥਣ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਨੂੰ ਮਿਲਣ ਜਾ ਰਹੀ ਹੈ।
ਲੜਕੀ ਨੇ ਦੱਸਿਆ ਕਿ ਉਸ ਨੂੰ ਗੇਮ ਡਾਊਨਲੋਡ ਕਰਨ 'ਚ 2 ਘੰਟੇ ਲੱਗੇ। ਜਿਸ ਤੋਂ ਬਾਅਦ ਪੂਰੀ ਰਾਤ ਉਹ ਗੇਮ ਖੇਡਦੀ ਰਹੀ। ਉੱਥੇ ਉਸ ਨੂੰ ਚਾਰ ਬਦਲ ਦਿੱਤੇ ਗਏ ਸਨ। ਹੱਥ 'ਤੇ ਬਲੇਡ ਨਾਲ ਸ਼ਾਰਕ ਦਾ ਨਿਸ਼ਾਨ ਬਣਾਉਣਾ, ਛੱਤ ਤੋਂ ਛਾਲ ਮਾਰਨਾ, ਸਮੁੰਦਰ ਜਾਂ ਨਦੀ 'ਚ ਛਾਲ ਮਾਰਨਾ ਅਤੇ ਘਰੋਂ ਦੌੜ ਜਾਣਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਤਿੰਨ ਦਿਨਾਂ 'ਚ ਇਹ ਟਾਸਕ ਪੂਰੇ ਨਹੀਂ ਕੀਤੇ ਗਏ ਤਾਂ ਉਸ ਨਾਲ ਕੁਝ ਨਾ ਕੁਝ ਬਹੁਤ ਬੁਰਾ ਹੋਵੇਗਾ। ਜਿਸ ਤੋਂ ਬਾਅਦ ਲੜਕੀ ਨੂੰ ਲੱਗਾ ਕਿ ਉਸ ਦੇ ਪਰਿਵਾਰ ਨਾਲ ਕੁਝ ਬੁਰਾ ਨਾ ਹੋ ਜਾਵੇ। ਉਸ ਨੇ ਡਰ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਸ ਨੇ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਭ ਫਰਜ਼ੀ ਹੈ। ਇਨ੍ਹਾਂ ਗੇਮਜ਼ ਅਤੇ ਧਮਕੀਆਂ 'ਤੇ ਭਰੋਸਾ ਨਾ ਕਰੋ।
ਪੁਲਸ ਅਨੁਸਾਰ ਲੜਕੀ ਨੇ ਸੋਮਵਾਰ ਦੀ ਰਾਤ ਆਪਣੀ ਬਾਂਹ 'ਤੇ ਵ੍ਹੇਲ ਮੱਛੀ ਬਣਾਈ ਅਤੇ ਝੀਲ 'ਚ ਛਾਲ ਮਾਰਨ ਤੋਂ ਪਹਿਲਾਂ ਆਪਣਾ ਮੋਬਾਇਲ ਫੋਨ ਸੁੱਟ ਦਿੱਤਾ ਸੀ। ਬੁੱਧਵਾਰ ਨੂੰ ਇਸ ਲੜਕੀ ਨੇ ਆਪਣੇ ਘਰ 'ਚ ਕੁਝ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ।
ਗੌਰੀ ਲੰਕੇਸ਼ ਦੇ ਭਰਾ ਨੇ ਕਿਹਾ-ਮੇਰੀ ਭੈਣ ਨੂੰ ਨਕਸਲੀਆਂ ਤੋਂ ਮਿਲ ਰਹੀਆਂ ਸਨ ਧਮਕੀਆਂ
NEXT STORY