ਗੁੜਗਾਓਂ- ਇਕ ਆਮ ਆਦਮੀ ਦੀਆਂ ਅੱਖਾਂ ਨੂੰ ਹੈਰਾਨ ਕਰ ਦੇਣ ਵਾਲੀ ਨਾਈਟ ਲਾਈਫ, ਪੱਬ ਅਤੇ ਬਾਰ ਦਾ ਗੜ ਕਿਹਾ ਜਾਣ ਵਾਲਾ ਐੱਮ. ਜੀ. ਰੋਡ ਦਾ ਨਜ਼ਾਰਾ ਬੀਤੇ ਦਿਨ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ। ਇਥੇ ਸ਼ਰੇਆਮ ਕੁੜੀਆਂ ਛਿਤਰੋਂ-ਛਿਤਰੀ ਹੋ ਗਈਆਂ। ਉਂਝ ਤਾਂ ਗੁੜਗਾਓਂ ਪੁਲਸ ਦੇ ਤਾਂ ਤਮਾਮ ਇੰਤਜ਼ਾਮ ਸਨ ਪਰ ਉਹ ਇੰਤਜ਼ਾਮ ਵੀ ਕਿਸ ਕੰਮ ਦੇ ਜੋ ਕਿਸੇ ਘਟਨਾ ਨੂੰ ਰੋਕਣ 'ਚ ਨਾਕਾਮ ਹੋਣ। ਦਰਅਸਲ ਗੁੜਗਾਓਂ ਦੇ ਐੱਮ. ਜੀ ਰੋਡ 'ਤੇ ਸਹਾਰਾ ਮਾਲ ਦੇ ਬਾਹਰ ਮੰਗਲਵਾਰ ਰਾਤ 12 ਵਜੇ ਕੁੜੀਆਂ ਨੇ ਜਮ ਕੇ ਹੰਗਾਮਾ ਕੀਤਾ ਅਤੇ ਇਕ-ਦੂਜੇ 'ਤੇ ਥੱਪੜ ਅਤੇ ਲੱਤਾਂ ਮਾਰੀਆਂ। ਕੁੜੀਆਂ ਦੀਆਂ ਅਜਿਹੀਆਂ ਹਰਕਤਾਂ ਦੇਖ ਪੁਲਸ ਵੀ ਮੂਕ ਦਰਸ਼ਕ ਬਣ ਕੇ ਖੜੀ ਰਹੀ। ਇਹ ਹੀ ਨਹੀਂ ਕੁੜੀਆਂ ਨੇ ਇਕ-ਦੂਜੇ ਨੂੰ ਗਾਲਾਂ ਵੀ ਕੱਢੀਆਂ। ਕੁੜੀਆਂ ਦੇ ਨਾਲ ਆਏ ਮੁੰਡੇ ਵੀ ਪੁਲਸ ਨੂੰ ਬੋਲ ਰਹੇ ਸਨ ਕਿ ਜਨਾਬ ਤੁਸੀਂ ਕੁਝ ਕਰੋ, ਇਨ੍ਹਾਂ ਨੂੰ ਰੋਕੋ। ਪਰ ਲੜਕੀਆਂ ਬੇਖੌਫ ਹੋ ਕੇ ਪੁਲਸ ਦੇ ਸਾਹਮਣੇ ਧੱਕਾ-ਮੁੱਕੀ ਕਰਦੀਆਂ ਰਹੀਆਂ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।
ਲਾਲ ਸੂਹੇ ਜੋੜੇ 'ਚ ਸਜ ਕੇ ਗੁਰਦੁਆਰੇ ਮੱਥਾ ਟੇਕਣ ਗਈ 'ਰਾਧੇ ਮਾਂ' ਹੱਥੋਂ ਹੋ ਗਈ ਵੱਡੀ ਗਲਤੀ (ਤਸਵੀਰਾਂ)
NEXT STORY