ਧਨਬਾਦ - ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਵੇਗਾ। ਇਸ ਮੌਕੇ ਪੂਰੇ ਝਾਰਖੰਡ ਤੋਂ ਕਸਤੂਰਬਾ ਸਕੂਲ ਦੀਆਂ ਬੱਚੀਆਂ ਦਿੱਲੀ ’ਚ ਰਾਸ਼ਟਰਪਤੀ ਅਤੇ ਪੀ.ਐੱਮ. ਨਰਿੰਦਰ ਮੋਦੀ ਨੂੰ ਰੱਖੜੀ ਬੰਨਣਗੀਆਂ। ਦਰਅਸਲ ਪੂਰੇ ਸੂਬੇ ਤੋਂ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਵਿਚ ਪੜ੍ਹਣ ਵਾਲੀਆਂ 30 ਵਿਦਿਆਰਥਣਾਂ ਨੂੰ ਰਾਸ਼ਟਰਪਤੀ ਭਵਨ ਸੱਦਿਆ ਗਿਆ ਹੈ। ਸੂਬੇ ਤੋਂ 30 ਕੇ.ਜੀ.ਬੀ.ਵੀ. ਦੀਆਂ 5-5 ਵਿਦਿਆਰਥਣਾਂ ਦੀਆਂ 6 ਟੀਮਾਂ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਲਈ ਰਵਾਨਾ ਹੋਣਗੀਆਂ। ਚੁਣੀਆਂ ਵਿਦਿਆਰਥਣਾਂ ’ਚ ਧਨਬਾਦ ਦੇ ਬਲਿਆਪੁਰ ਦੀ ਕਸਤੂਰਬਾ ਬਾਲਿਕਾ ਵਿਦਿਆਲਿਆ ਦੀਆਂ 5 ਵਿਦਿਆਰਥਣਾਂ ਸ਼ਾਮਲ ਹਨ।
ਇਹ ਵੀ ਪੜ੍ਹੋ - Assembly Election: 10 ਸਾਲਾਂ ਬਾਅਦ ਬਦਲੇਗੀ ਜੰਮੂ-ਕਸ਼ਮੀਰ ਦੀ ਤਸਵੀਰ! ਜਾਣੋ ਹਰਿਆਣਾ 'ਚ ਹਾਲ
ਦੱਸ ਦੇਈਏ ਕਿ ਉਕਤ ਸਾਰੀਆਂ ਵਿਦਿਆਰਥਣਾਂ ਆਸਨਸੋਲ ਆਨੰਦ ਵਿਹਾਰ ਸਪੈਸ਼ਲ ਟ੍ਰੇਨ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੀਆਂ ਹਨ। ਇਹ ਸਾਰੀਆਂ ਵਿਦਿਆਰਥਣਾਂ 19 ਅਗਸਤ ਨੂੰ ਪੀ.ਐੱਮ. ਨੂੰ ਰੱਖੜੀ ਬੰਨਣਗੀਆਂ। ਇੱਥੇ ਵਿਦਿਆਰਥਣਾਂ ਨਵੀਂ ਦਿੱਲੀ ਦੀਆਂ ਵੱਖ-ਵੱਖ ਇਤਿਹਾਸਕ ਸਥਾਨਾਂ ਦਾ ਵੀ ਦੌਰਾ ਕਰਨਗੀਆਂ। ਚੁਣੀਆਂ ਗਈਆਂ ਵਿਦਿਆਰਥਣਾਂ ’ਚ ਪਾਇਲ ਕੁਮਾਰੀ,ਲਵਲੀ ਕੁਮਾਰੀ, ਗੁੜੀਆ ਮੋਦੀ, ਸੁਮਤੀ ਕੁਮਾਰੀ ਅਤੇ ਰਾਜਸ਼੍ਰੀ ਕੁਮਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ - ਬਾਥਰੂਮ ਕਰਨ ਗਏ ਵਿਅਕਤੀ ਨੂੰ ਸੁੰਨਸਾਨ ਜਗ੍ਹਾ ਤੋਂ ਮਿਲਿਆ ਸੂਟਕੇਸ, ਖੋਲ੍ਹਦੇ ਸਾਰ ਉੱਡ ਗਏ ਉਸ ਦੇ ਹੋਸ਼
ਇਨ੍ਹਾਂ ਵਿਦਿਆਰਥਣਾਂ ਨੂੰ ਕਿਉਂ ਚੁਣਿਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਏਪੀਓ ਮੀਟੂ ਸਿਨਹਾ ਅਤੇ ਵਾਰਡਨ ਰੀਟਾ ਕੁਮਾਰੀ ਨੇ ਦੱਸਿਆ ਕਿ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਕੇਜੀਬੀਵੀ ਬਲੀਆਪੁਰ ਦਾ 10ਵੀਂ ਅਤੇ 12ਵੀਂ ਦੋਵਾਂ ਪ੍ਰੀਖਿਆਵਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਰੀਆਂ ਵਿਦਿਆਰਥਣਾਂ ਦੋਵਾਂ ਬੋਰਡਾਂ ਵਿੱਚ ਫਸਟ ਡਵੀਜ਼ਨ ਨਾਲ ਪਾਸ ਹੋਈਆਂ ਹਨ। ਇਸ ਦੇ ਨਾਲ ਹੀ ਸਕੂਲ ਦੀ ਸਮੁੱਚੀ ਵਿੱਦਿਅਕ ਕਾਰਗੁਜ਼ਾਰੀ ਹੋਰਨਾਂ ਸਕੂਲਾਂ ਨਾਲੋਂ ਬਿਹਤਰ ਹੈ। ਚੁਣੀਆਂ ਗਈਆਂ ਪੰਜ ਵਿਦਿਆਰਥਣਾਂ ਵਿੱਚੋਂ ਇੱਕ ਰਾਜਸ਼੍ਰੀ ਕੁਮਾਰੀ ਨੂੰ ਵੀ ਅੰਡਰ-14 ਖੋ-ਖੋ ਸਟੇਟ ਪਲੇਅਰ ਵਜੋਂ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪਣੇ ਹੀ ਸਹਿਪਾਠੀ ਨੂੰ ਚਾਕੂ ਮਾਰ ਕੇ ਫਰਾਰ ਹੋਇਆ 10ਵੀਂ ਦਾ ਵਿਦਿਆਰਥੀ
NEXT STORY