ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਪੁਲਸ ਦੇ ਸਾਈਬਰ ਦਸਤੇ ਨੇ ਪੇਸ਼ੇਵਰ ਮਾਡਲ ਬਣਨ ਦੀ ਇੱਛਾ ਰੱਖਣ ਵਾਲੀ ਕੁੜੀਆਂ ਨੂੰ ਇੰਸਟਾਗ੍ਰਾਮ ’ਤੇ ਠੱਗਣ ਦੇ ਦੋਸ਼ ’ਚ ਗੁਆਂਢੀ ਮਹਾਰਾਸ਼ਟਰ ਦੇ ਪੁਣੇ ਦੇ 24 ਸਾਲਾ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ। ਸਾਈਬਰ ਦਸਤੇ ਦੀ ਇੰਦੌਰ ਇਕਾਈ ਦੇ ਪੁਲਸ ਸੁਪਰਡੈਂਟ ਜਿਤੇਂਦਰ ਸਿੰਘ ਨੇ ਦੱਸਿਆ ਕਿ ਇੰਦੌਰ ਦੀ ਇਕ ਕੁੜੀ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਪੁਣੇ ਦੇ ਵਿਗਨੇਸ਼ ਸ਼ੈੱਟੀ (24) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ,‘‘ਸ਼ੈੱਟੀ ਇੰਸਟਾਗ੍ਰਾਮ ’ਤੇ ਮਾਡਲਿੰਗ ਦੀ ਇਕ ਫਰਜ਼ੀ ਫਰਮ ਦੇ ਨਾਮ ਨਾਲ ਖਾਤਾ ਚਲਾ ਰਿਹਾ ਹੈ। ਉਹ ਇਸ ਰਾਹੀਂ ਉਨ੍ਹਾਂ ਕੁੜੀਆਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਮੰਗਵਾਉਂਦਾ ਸੀ, ਜੋ ਪੇਸ਼ੇਵਰ ਮਾਡਲ ਬਣਨ ਦੀ ਇੱਛਾ ਰੱਖਦੀਆਂ ਹਨ।’’
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ
ਸਿੰਘ ਨੇ ਜਾਂਚ ਦੇ ਹਵਾਲੇ ਤੋਂ ਦੱਸਿਆ ਕਿ ਇਨ੍ਹਾਂ ਕੁੜੀਆਂ ਨੂੰ ਮਾਡਲਿੰਗ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਸ਼ੈੱਟੀ ਉਨ੍ਹਾਂ ਤੋਂ ਰਜਿਸਟਰੇਸ਼ਨ ਦੇ ਨਾਮ ’ਤੇ 500-500 ਰੁਪਏ ਵਸੂਲਦਾ ਹੈ ਅਤੇ ਜੋ ਕੁੜੀ ਉਸ ਨੂੰ ਆਨਲਾਈਨ ਰਕਮ ਭੇਜ ਦਿੰਦੀ ਹੈ, ਉਹ ਉਸ ਨੂੰ ਇੰਸਟਾਗ੍ਰਾਮ ’ਤੇ ਤੁਰੰਤ ਬਲਾਕ ਕਰ ਦਿੰਦਾ ਹੈ। ਉਨ੍ਹਾਂ ਦੱਸਿਆ,‘‘ਮਾਡਲਿੰਗ ਦਾ ਕੰਮ ਨਾ ਮਿਲਣ ’ਤੇ ਜੇਕਰ ਕੋਈ ਕੁੜੀ ਸ਼ੈੱਟੀ ਨਾਲ ਕਿਸੇ ਤਰ੍ਹਾਂ ਨਾਲ ਸੰਪਰਕ ਕਰ ਕੇ ਰਕਦਮ ਦੇਣ ਨੂੰ ਕਹਿੰਦੀ ਤਾਂ ਉਹ ਘੱਟ ਕੱਪੜਿਆਂ ’ਚ ਖਿੱਚਵਾਈਆਂ ਗਈਆਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ।’’ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸ਼ੈੱਟੀ ਵਿਰੁੱਧ ਸੂਚਨਾ ਤਕਨਾਲੋਜੀ ਐਕਟ ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
BSF ਨੇ ਸਰਹੱਦ ਕੋਲ ਮਵੇਸ਼ੀਆਂ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਕੀਤੇ ਢੇਰ
NEXT STORY