ਨਵੀਂ ਦਿੱਲੀ — ਏਅਰ ਇੰਡੀਆ ਦੀ ਵਾਸ਼ਿੰਗਟਨ-ਦਿੱਲੀ ਉਡਾਣ ਬ੍ਰੇਕਿੰਗ ਪ੍ਰਣਾਲੀ 'ਚ ਖਰਾਬੀ ਕਾਰਨ 57ਘੰਟੇ ਦੀ ਦੇਰੀ ਨਾਲ ਬੁੱਧਵਾਰ ਨੂੰ ਰਵਾਨਾ ਹੋਈ। ਇਸ ਜਹਾਜ਼ ਨੂੰ ਐਤਵਾਰ ਸਵੇਰੇ 10.25 ਵਜੇ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਤੋਂ ਰਵਾਨਾ ਹੋਣਾ ਸੀ।
ਜਵਾਬਾਜੀ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ, 'ਏਅਰ ਇੰਡੀਆ ਦੀ ਏ.ਆਈ.104 ਵਾਸ਼ਿੰਗਟਨ-ਦਿੱਲੀ ਉਡਾਣ ਨੂੰ ਬੁੱਧਵਾਰ ਦੀ ਸਵੇਰ ਜ਼ਰੂਰੀ ਸਪੇਅਰ ਪਾਰਟਸ ਮਿਲਣ ਤੋਂ ਬਾਅਦ ਰਵਾਨਾ ਕੀਤਾ ਗਿਆ। ਜਬਾਜ਼ ਜਲਦ ਹੀ ਦਿੱਲੀ 'ਚ ਉਤਰੇਗਾ।' ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਖਰਾਬੀ ਹੋਈ ਉਦੋਂ ਜਹਾਜ਼ 'ਚ 133 ਯਾਤਰੀ ਸਵਾਰ ਸਨ।
ਡੋਡਾ ’ਚ ਮੁਕਾਬਲਾ, ਹਿਜ਼ਬੁਲ ਦਾ ਅੱਤਵਾਦੀ ਢੇਰ
NEXT STORY