ਡੋਡਾ/ਕਿਸ਼ਤਵਾੜ (ਅਜੇ) – ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਫੌਜ ਨਾਲ ਹੋਏ ਇਕ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦਾ ਇਕ ਅੱਤਵਾਦੀ ਬੁੱਧਵਾਰ ਢੇਰ ਹੋ ਗਿਆ। ਮ੍ਰਿਤਕ ਅੱਤਵਾਦੀ ਦੀ ਪਛਾਣ ਹਾਰੂਨ ਅਬਾਸ ਵਜੋਂ ਹੋਈ ਹੈ। ਇਹ ਮੁਕਾਬਲਾ ਗੋਦਨਾ ਪੱਟੀ ਨਾਮੀ ਇਲਾਕੇ ਵਿਚ ਹੋਇਆ। ਪੁਲਵਾਮਾ ਜ਼ਿਲੇ ਦੇ ਅਵਾਂਤੀਪੋਰਾ ਇਲਾਕੇ ਵਿਚੋਂ ਅੱਤਵਾਦੀਆਂ ਦੇ ਇਕ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪਛਾਣ ਜਹਾਂਗੀਰ ਅਹਿਮਦ ਪਾਰੇ ਵਜੋਂ ਹੋਈ ਹੈ। ਪੁਲਸ ਰਿਕਾਰਡ ਮੁਤਾਬਕ ਉਹ ਤਰਾਲ ਸਮੇਤ ਵੱਖ-ਵੱਖ ਇਲਾਕਿਆਂ ਵਿਚ ਸਰਗਰਮ ਹਿਜ਼ਬੁਲ ਦੇ ਅੱਤਵਾਦੀਆਂ ਦੀ ਮਦਦ ਕਰਦਾ ਸੀ।
ਅੰਡਰਵਰਲਡ ਡਾਨ ਕਰੀਮ ਲਾਲਾ ਨੂੰ ਮਿਲੀ ਸੀ ਇੰਦਰਾ ਗਾਂਧੀ : ਸੰਜੇ ਰਾਉਤ
NEXT STORY