ਨੈਸ਼ਨਲ ਡੈਸਕ- ਗੋਆ 'ਚ ਨਵੇਂ ਬਣੇ ਏਅਰਪੋਰਟ ਦਾ ਨਾਂ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਨਾਂ 'ਤੇ ਰੱਖਿਆ ਗਿਆ ਹੈ। ਹੁਣ ਗੋਆ ਦੇ ਨਵੇਂ ਏਅਰਪੋਰਟ ਦਾ ਨਾਂ 'ਮਨੋਹਰ ਇੰਟਰਨੈਸ਼ਨਲ ਏਅਰਪੋਰਟ' ਹੋਵੇਗਾ। ਇਸ ਸਾਲ ਜਨਵਰੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੈਬਨਿਟ ਦੀ ਬੈਠਕ 'ਚ ਗੋਆ ਦੇ ਗਰੀਨਫੀਲਡ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸੂਬੇ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਨਾਂ 'ਤੇ ਰੱਖੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ– ਦਿੱਲੀ ਮੈਟਰੋ 'ਚ 'ਛੋਟੇ ਕੱਪੜਿਆਂ' 'ਚ ਸਫ਼ਰ ਕਰਨ 'ਤੇ DMRC ਸਖ਼ਤ, ਕੁੜੀ ਬੋਲੀ-ਮੇਰੀ ਜ਼ਿੰਦਗੀ... ਮੈਂ ਜੋ ਮਰਜ਼ੀ ਕਰਾਂ
ਪੀ.ਐੱਮ. ਮੋਦੀ ਨੇ ਕੀਤਾ ਸੀ ਨਵੇਂ ਏਅਰਪੋਰਟ ਦਾ ਉਦਘਾਟਨ
ਗੋਆ ਸਥਿਤ ਨਵੇਂ ਏਅਰਪੋਰਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਸੰਬਰ, 2022 'ਚ ਕੀਤਾ ਗਿਆ ਸੀ। ਗੋਆ ਸਰਕਾਰ ਦੀ ਕੈਬਨਿਟ ਨੇ ਇੰਟਰਨੈਸ਼ਨਲ ਏਅਰਪੋਰਟ ਨੂੰ ਮਨੋਹਰ ਪਾਰੀਕਰ ਦੇ ਨਾਂ 'ਤੇ ਬਦਲਣ ਦੀ ਮਨਜ਼ੂਰੀ ਦਿੱਤੀ ਸੀ। ਸੂਬਾ ਸਰਕਾਰ ਦੀ ਕੈਬਨਿਟ ਦੇ ਇਸ ਫੈਸਲੇ ਤੋਂ ਬਾਅਦ ਕੇਂਦਰੀ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ। ਉੱਥੇ ਹੀ ਇਸ ਨਵੇਂ ਏਅਰਪੋਰਟ 'ਤੇ 5 ਜਨਵਰੀ 2023 ਨੂੰ ਪਹਿਲੀ ਵਾਰ ਫਲਾਈਟ ਉਤਰੀ ਸੀ। ਇੰਡੀਗੋ ਦੀ ਫਲਾਈਟ ਰਾਹੀਂ ਹੈਦਰਾਬਾਦ ਤੋਂ ਗੋਆ ਪਹੁੰਚੇ ਮੰਤਰੀਆਂ ਦਾ ਬਾਜੇ ਅਤੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ
SC ਨੇ 1994 ਦੇ ਡਕੈਤੀ ਕੇਸ 'ਚ ਦੋਸ਼ੀ ਕਰਾਰ ਦਿੱਤੇ ਸ਼ਖ਼ਸ ਨੂੰ ਕੀਤਾ ਬਰੀ, ਜਾਣੋ ਪੂਰਾ ਮਾਮਲਾ
NEXT STORY