ਅਯੁੱਧਿਆ (ਇੰਟ.) - ਬਾਬਰੀ ਮਸਜਿਦ ਮਾਮਲੇ ਦੇ ਮੁਦੱਈ ਰਹੇ ਇਕਬਾਲ ਅੰਸਾਰੀ ਨੇ ਕਿਹਾ ਕਿ ‘ਭਗਵਾਨ ਦਾ ਪੈਸਾ ਕਿਤੇ ਨਹੀਂ ਜਾਵੇਗਾ, ਉਸ ਨੂੰ ਲੱਭ ਲਿਆ ਜਾਵੇਗਾ।’ ਦੂਜੇ ਪਾਸੇ, ਰਾਮ ਮੰਦਰ ਟਰੱਸਟ ਨੇ ਵੀ ਦਾਨ ਦੀ ਰਾਸ਼ੀ ਨਾਲ ਜੁੜੀ ਕਥਿਤ ਹੇਰਾਫੇਰੀ ਦੇ ਮਾਮਲੇ ਦੀ ਨਿਰਪੱਖ ਜਾਂਚ ਲਈ ਸਰਕਾਰ ਨੂੰ ਖ਼ੁਦ ਸਿਫ਼ਾਰਸ਼ ਕੀਤੀ ਸੀ। ਜਾਂਚ ਦੇ ਘੇਰੇ ਵਿਚ ਟਰੱਸਟ ਦੀ ਕਾਰਜਪ੍ਰਣਾਲੀ ਅਤੇ ਚੜ੍ਹਾਵਾ ਪ੍ਰਬੰਧਨ ਦੀ ਪੂਰੀ ਵਿਵਸਥਾ ਵੀ ਸ਼ਾਮਲ ਹੋ ਸਕਦੀ ਹੈ।
ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਇਸੇ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਰਾਮ ਮੰਦਰ ਦੇ ਚੜ੍ਹਾਵੇ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਟੀਮ ਮੰਦਰ ਦੇ ਅੰਦਰ ਪਹੁੰਚੀ ਅਤੇ ਗਿਣਤੀ ਵਾਲੇ ਕਮਰੇ ਤੋਂ ਜਾਂਚ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਰਮਚਾਰੀਆਂ ਦੀ ਸੂਚੀ ਮੰਗੀ, ਜੋ ਪਿਛਲੇ ਕੁਝ ਸਾਲਾਂ ਵਿਚ ਦਾਨ ਦੀ ਰਾਸ਼ੀ ਗਿਣਨ ਦੀ ਪ੍ਰਕਿਰਿਆ ਵਿਚ ਸ਼ਾਮਲ ਰਹੇ ਹਨ। ਸੂਤਰਾਂ ਅਨੁਸਾਰ SIT ਇਨ੍ਹਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਜਾਇਦਾਦ ਅਤੇ ਆਰਥਿਕ ਸਥਿਤੀ ਦੀ ਵੀ ਪੜਤਾਲ ਕਰ ਰਹੀ ਹੈ।
ਪੜ੍ਹੋ ਇਹ ਵੀ - ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਇਕ ਹੋਰ ਘਰਵਾਲੀ ! ਆਪਣੇ ਹੀ ਪਤੀ ਦਾ ਕਰ 'ਤਾ ਕਤਲ
ਜਾਂਚ ਟੀਮ ਗਿਣਤੀ ਰੂਮ ਦੀ CCTV ਫੁਟੇਜ, ਦਾਨ ਪਾਤਰਾਂ ਵਿਚੋਂ ਰਾਸ਼ੀ ਕੱਢਣ, ਗਿਣਤੀ ਕਰਨ ਅਤੇ ਬੈਂਕ ਵਿਚ ਜਮ੍ਹਾ ਕਰਵਾਉਣ ਦੀ ਪੂਰੀ ਪ੍ਰਕਿਰਿਆ ਦੀ ਵੀ ਜਾਂਚ ਕਰੇਗੀ। 3 ਮੈਂਬਰੀ SIT ਦੀ ਅਗਵਾਈ ਲਖਨਊ ਦੇ ਮੰਡਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਕਰ ਰਹੇ ਹਨ। ਟੀਮ ਵਿਚ ਆਈ. ਜੀ. ਕਿਰਨ ਐੱਸ. ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲਰਤਨ ਕੁਮਾਰ ਵੀ ਸ਼ਾਮਲ ਹਨ। ਸਰਕਾਰ ਨੇ SIT ਨੂੰ 7 ਦਿਨਾਂ ਵਿਚ ਮੁਢਲੀ ਅਤੇ 15 ਦਿਨਾਂ ਵਿਚ ਵਿਸਤ੍ਰਿਤ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜ਼ਮੀਨ ਤੋਂ ਹਮਲਾ ਕਰਨ ਵਾਲੀ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
NEXT STORY