ਕੋਲਕਾਤਾ– ਕਾਲੀ ਮਾਂ ’ਤੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸਿਆਸਤ ਗਰਮ ਹੈ। ਖ਼ਾਸ ਤੌਰ ’ਤੇ ਬੰਗਾਲ ’ਚ। ਸੂਬੇ ’ਚ ਦੇਵੀ ਕਾਲੀ ਦਾ ਖ਼ਾਸ ਮਹੱਤਵ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਹਾਲ ਹੀ ’ਚ ਦੇਵੀ ਕਾਲੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਮਾਂ ਕਾਲੀ ਨੂੰ ਮਾਸਾਹਾਰੀ ਅਤੇ ਸ਼ਰਾਬ ਪੀਣ ਵਾਲੀ ਦੇਵੀ ਦੱਸਿਆ ਸੀ। ਇਸ ਤੋਂ ਬਾਅਦ ਬੰਗਾਲ ਸਮੇਤ ਪੂਰੇ ਦੇਸ਼ ’ਚ ਇਕ ਸੁਰ ’ਚ ਉਨ੍ਹਾਂ ਦਾ ਵਿਰੋਧ ਹੋਇਆ। ਪਹਿਲੀ ਵਾਰ ਤ੍ਰਿਣਮੂਲ ਕਾਂਗਰਸ ਵੀ ਬੈਕਫੁਟ ’ਤੇ ਦਿੱਸੀ। ਉਸ ਨੇ ਮਹੂਆ ਮੋਇਤਰਾ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ।
ਇਹ ਵੀ ਪੜ੍ਹੋ- ‘ਮਾਂ ਕਾਲੀ’ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮਹੂਆ ਮੋਇਤਰਾ ਖ਼ਿਲਾਫ਼ FIR, ਦਿੱਤਾ ਦੋ ਟੁੱਕ ਜਵਾਬ
ਇਸ ਵਿਵਾਦ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਮਾਂ ਕਾਲੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ’ਤੇ ਮਾਂ ਕਾਲੀ ਦਾ ਆਸ਼ੀਰਵਾਦ ਹੈ, ਜੋ ਦੁਨੀਆ ਦੇ ਕਲਿਆਣ ਲਈ ਅਧਿਆਤਮਿਕ ਊਰਜਾ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦਾ ਅਜਿਹੇ ਮੌਕੇ ਮਾਂ ਕਾਲੀ ਦਾ ਜ਼ਿਕਰ ਕਰਨਾ ਬੰਗਾਲ ਦੀ ਸਿਆਸਤ ਨਾਲ ਸਿੱਧੇ ਜੋੜ ਕੇ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ‘ਦੇਵੀ ਕਾਲੀ’ ਨੂੰ ਸਿਗਰਟਨੋਸ਼ੀ ਕਰਦੇ ਦਿਖਾਉਣ ’ਤੇ ਵਿਵਾਦ, ਨਿਰਮਾਤਾ ਬੋਲੀ- ‘ਬੇਖ਼ੌਫ਼ ਆਵਾਜ਼ ਬੁਲੰਦ ਕਰਦੀ ਰਹਾਂਗੀ’
ਦਰਅਸਲ ਮੋਦੀ ਇੱਥੇ ਰਾਮ ਕ੍ਰਿਸ਼ਨ ਮਿਸ਼ਨ ਵਲੋਂ ਆਯੋਜਿਤ ਸਵਾਮੀ ਆਤਮਸਥਾਨੰਦ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ, ਇਕ ਅਜਿਹੇ ਸੰਤ ਸਨ ਜਿਨ੍ਹਾਂ ਨੇ ਆਪਣਾ ਸਭ ਕੁਝ ਮਾਂ ਕਾਲੀ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤਾ ਸੀ। ਉਹ ਕਹਿੰਦੇ ਸਨ- ਇਹ ਸਾਰਾ ਸੰਸਾਰ, ਇਹ ਪਰਿਵਰਤਨਸ਼ੀਲ ਅਤੇ ਅਟੱਲ, ਸਭ ਕੁਝ ਮਾਂ ਦੀ ਚੇਤਨਾ ਦੁਆਰਾ ਵਿਆਪਕ ਹੈ। ਇਹ ਚੇਤਨਾ ਬੰਗਾਲ ਦੀ ਕਾਲੀ ਪੂਜਾ ਵਿਚ ਦਿਖਾਈ ਦਿੰਦੀ ਹੈ। ਇਹ ਚੇਤਨਾ ਪੂਰੇ ਭਾਰਤ ਵਿਚ ਦਿਖਾਈ ਦਿੰਦੀ ਹੈ।
ਕੀ ਹੈ ਪੂਰਾ ਵਿਵਾਦ-
ਦੱਸ ਦੇਈਏ ਕਿ 2 ਜੁਲਾਈ ਨੂੰ ਫਿਲਮ ਮੇਕਰ ਲੀਨਾ ਮਣੀਮੇਕਲਈ ਨੇ ਆਪਣੀ ਡਾਕੂਮੈਂਟਰੀ ਫਿਲਮ ‘ਕਾਲੀ’ ਦਾ ਪੋਸਟਰ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਸ ਡਾਕੂਮੈਂਟਰੀ ਨੂੰ ਕੈਨੇਡਾ ਫਿਲਮਜ਼ ਫੈਸਟੀਵਲ ’ਚ ਲਾਂਚ ਕੀਤਾ ਗਿਆ ਹੈ। ਪੋਸਟਰ ’ਚ ਮਾਂ ਕਾਲੀ ਦੇ ਹੱਥ ’ਚ ਸਿਗਰੇਟ ਹੈ। ਸਿਰਫ ਇੰਨਾ ਹੀ ਨਹੀਂ ਇਸ ਪੋਸਟਰ ’ਚ ਮਾਂ ਕਾਲੀ ਦੇ ਇਕ ਹੱਥ ’ਚ ਤ੍ਰਿਸ਼ੂਲ ਅਤੇ ਦੂਜੇ ਹੱਥ ’ਚ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦਾ ਝੰਡਾ ਵੀ ਨਜ਼ਰ ਆ ਰਿਹਾ ਹੈ।
ਲਗਾਤਾਰ ਦੂਜੇ ਦਿਨ ਮੁਲਤਵੀ ਰਹੀ ਅਮਰਨਾਥ ਯਾਤਰਾ, ਹੁਣ ਤੱਕ 1.13 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
NEXT STORY