ਨਵੀਂ ਦਿੱਲੀ (ਭਾਸ਼ਾ)– ਡਾਕੂਮੈਂਟਰੀ ‘ਕਾਲੀ’ ਦੇ ਪੋਸਟਰ ’ਤੇ ਦੇਵੀ ਨੂੰ ਸਿਗਰਟਨੋਸ਼ੀ ਕਰਦੇ ਤੇ ਐੱਲ. ਜੀ. ਬੀ. ਟੀ. ਕਿਊ. ਦਾ ਝੰਡਾ ਚੁੱਕੀ ਦਿਖਾਏ ਜਾਣ ਦੇ ਕਾਰਨ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੀ ਫ਼ਿਲਮ ਨਿਰਮਾਤਾ ਲੀਨਾ ਮਣਿਮੇਕਲਾਈ ਨੇ ਸੋਮਵਾਰ ਨੂੰ ਕਿਹਾ ਕਿ ਉਹ ਜਦੋਂ ਤੱਕ ਜਿਊਂਦੀ ਹੈ, ਉਦੋਂ ਤੱਕ ਬੇਖ਼ੌਫ਼ ਆਪਣੀ ਆਵਾਜ਼ ਬੁਲੰਦ ਕਰਨਾ ਜਾਰੀ ਰੱਖੇਗੀ।
ਕਾਲੀ ਦੇ ਪੋਸਟਰ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ ਤੇ ਇਹ ਵਿਵਾਦ ‘ਅਰੈਸਟ ਲੀਨਾ ਮਣਿਮੇਕਲਾਈ’ ਹੈਸ਼ਟੈਗ ਦੇ ਨਾਲ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਸ ਦਾ ਵਿਰੋਧ ਕਰਨ ਵਾਲਿਆਂ ਦਾ ਦੋਸ਼ ਹੈ ਕਿ ਫ਼ਿਲਮ ਨਿਰਮਾਤਾ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰ ਰਹੀ ਹੈ। ਇਸ ਦੌਰਾਨ ‘ਗਊ ਮਹਾਸਭਾ’ ਨਾਂ ਦੇ ਸੰਗਠਨ ਦੇ ਇਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ
ਜ਼ੁਬਾਨੀ ਹਮਲਿਆਂ ਦੇ ਜਵਾਬ ’ਚ ਟੋਰਾਂਟੋ ਨਿਵਾਸੀ ਫ਼ਿਲਮ ਨਿਰਦੇਸ਼ਿਕਾ ਨੇ ਇਹ ਕਹਿੰਦੇ ਹੋਏ ਪਲਟਵਾਰ ਕੀਤਾ ਹੈ ਕਿ ਉਹ ਆਪਣੀ ਜਾਨ ਦੇਣ ਲਈ ਵੀ ਤਿਆਰ ਹੈ। ਮਣਿਮੇਕਲਾਈ ਨੇ ਇਸ ਵਿਵਾਦ ਨੂੰ ਲੈ ਕੇ ਇਕ ਲੇਖ ਦੇ ਜਵਾਬ ’ਚ ਇਕ ਟਵਿਟਰ ਪੋਸਟ ’ਚ ਤਾਮਿਲ ਭਾਸ਼ਾ ’ਚ ਲਿਖਿਆ, ‘‘ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਹੈ। ਜਦੋਂ ਤੱਕ ਮੈਂ ਜਿਊਂਦੀ ਹਾਂ, ਮੈਂ ਬੇਖ਼ੌਫ਼ ਆਵਾਜ਼ ਬਣ ਕੇ ਜਿਊਣਾ ਚਾਹੁੰਦੀ ਹਾਂ। ਜੇ ਇਸ ਦੀ ਕੀਮਤ ਮੇਰੀ ਜ਼ਿੰਦਗੀ ਹੈ ਤਾਂ ਇਸ ਨੂੰ ਵੀ ਦਿੱਤਾ ਜਾ ਸਕਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਾਣੀ ਨੇ ‘ਸ਼ਮਸ਼ੇਰਾ’ ’ਚ ਜੋ ਕੰਮ ਕੀਤਾ ਹੈ, ਉਹ ਕਮਾਲ ਹੀ ਹੈ : ਰਣਬੀਰ ਕਪੂਰ
NEXT STORY