ਰਾਮੇਸ਼ਵਰਮ (ਤਾਮਿਲਨਾਡੂ)— ਮੰਡਪਮ ਤੱਟ ਕੋਲੋਂ ਇਕ ਕਿਸ਼ਤੀ 'ਚੋਂ ਸੋਮਵਾਰ ਨੂੰ ਕਰੀਬ 6.9 ਕਿਲੋਗ੍ਰਾਮ ਭਾਰ ਦੇ ਸੋਨੇ ਦੇ ਬਿਸਕੁਟ ਜ਼ਬਤ ਕਰ ਕੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਜਿਹਾ ਸ਼ੱਕ ਹੈ ਕਿ ਇਹ ਸੋਨਾ ਦੇਸ਼ 'ਚ ਤਸਕਰੀ ਲਈ ਲਿਆਂਦਾ ਗਿਆ ਸੀ। ਪੁਲਸ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਿਊ ਸ਼ਾਖਾ ਪੁਲਸ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਇਕ ਦਲ ਨੇ ਸ਼੍ਰੀਲੰਕ ਤੋਂ ਇੱਥੇ ਆਈ ਇਕ ਕਿਸ਼ਤੀ ਨੂੰ ਰੋਕਿਆ ਅਤੇ ਕਰੀਬ 2.35 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ। ਪੁਲਸ ਨੇ ਦੱਸਿਆ ਕਿ ਰਾਮਨਾਥਪੁਰਮ ਜ਼ਿਲੇ 'ਚ ਕਿਲੇਕਰਾਈ ਦੇ ਨਾਜਿਰ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ 2 ਹੋਰ ਉੱਥੋਂ ਦੌੜੇ ਨਿਕਲੇ। ਕਿਸ਼ਤੀ ਅਤੇ ਤਿੰਨ ਮੋਟਰਸਾਈਕਲਾਂ ਨੂੰ ਜ਼ਬਤ ਕਰ ਲਿਆ ਗਿਆ ਹੈ।
ਭਰੀ ਸਭਾ 'ਚ ਬੋਲੇ ਬਿਹਾਰ BJP ਪ੍ਰਧਾਨ , ਮੋਦੀ ਖਿਲਾਫ ਉਠਾਈ ਉਂਗਲੀ ਤਾਂ ਵੱਢ ਦਵਾਂਗੇ ਹੱਥ
NEXT STORY