ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਨਾਗਰਕੋਇਲ ਨੇੜੇ ਇਕ ਯੂ-ਟਿਊਬਰ ਦੇ ਘਰ ਵਿਚ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਉਸ ਦੇ ਘਰੋਂ 220 ਸੌਵਰੇਨ (148 ਤੋਲੇ) ਸੋਨੇ ਦੇ ਗਹਿਣੇ ਚੋਰੀ ਹੋਏ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦਾ ਮਾਲਕ ਵਿਨੋਦ ਕੁਮਾਰ ਆਪਣੇ ਪਰਿਵਾਰ ਨਾਲ ਬੱਚੇ ਦੇ ਜਨਮ ਦਿਨ ਲਈ ਕੱਪੜੇ ਖਰੀਦਣ ਤਿਰੂਨੇਲਵੇਲੀ ਗਿਆ ਹੋਇਆ ਸੀ।
ਪਰਿਵਾਰ ਵੀਰਵਾਰ ਨੂੰ ਘਰੋਂ ਨਿਕਲਿਆ ਸੀ ਅਤੇ ਦੇਰ ਰਾਤ ਵਾਪਸ ਆਇਆ। ਘਰ ਪਹੁੰਚਣ ’ਤੇ ਉਨ੍ਹਾਂ ਨੂੰ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਮਿਲਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਪਹਿਲੀ ਮੰਜ਼ਿਲ ਦੇ ਬੈੱਡਰੂਮ ’ਚ ਦੇਖਿਆ ਤਾਂ ਉੱਥੇ ਰੱਖੀ ਅਲਮਾਰੀ ਵੀ ਟੁੱਟੀ ਹੋਈ ਮਿਲੀ, ਜਿਸ ਵਿਚੋਂ ਸੋਨੇ ਦੇ ਗਹਿਣੇ ਗਾਇਬ ਸਨ।
ਪੁਲਸ ਦੀ ਮੁੱਢਲੀ ਜਾਂਚ ਵਿਚ ਚੋਰੀ ਕਰਨ ਦੇ ਤਰੀਕੇ ਦਾ ਵੀ ਪਤਾ ਲੱਗਾ ਹੈ। ਜਾਂਚ ਮੁਤਾਬਕ ਬਦਮਾਸ਼ਾਂ ਨੇ ਘਰ ਦੇ ਪਿੱਛੇ ਲੱਗੇ ਦਰਵਾਜ਼ੇ ਦੇ ਫ੍ਰੇਮ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਇਸੇ ਰਸਤਿਓਂ ਘਰ ਵਿਚ ਦਾਖਲ ਹੋਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਧਾਇਕ 'ਤੇ 2 ਦਿਨਾਂ 'ਚ 2 ਵਾਰ ਹਮਲਾ ! TMC ਦੇ MLA ਨੇ ਕੀਤਾ ਦਾਅਵਾ
NEXT STORY