ਚੇਨਈ - ਚੇਨਈ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀ ਬੀਤੇ ਦੋ ਦਿਨ 'ਚ ਤਸਕਰੀ ਕੀਤੇ ਗਏ 1.64 ਕਰੋੜ ਰੁਪਏ ਦੇ ਮੁੱਲ ਦੇ ਤਿੰਨ ਕਿੱਲੋ ਤੋਂ ਜ਼ਿਆਦਾ ਸੋਨਾ ਜ਼ਬਤ ਕਰ ਚੁੱਕੇ ਹਨ। ਇਨ੍ਹਾਂ 'ਚ ਦੁਬਈ ਤੋਂ ਆਏ ਕੁੱਝ ਯਾਤਰੀਆਂ ਕੋਲੋਂ ਮਿਲਿਆ ਸੋਨਾ ਵੀ ਸ਼ਾਮਲ ਹੈ। ਵਿਭਾਗ ਵਲੋਂ ਜਾਰੀ ਰੀਲੀਜ਼ ਦੇ ਅਨੁਸਾਰ ਜ਼ਬਤ ਕੀਤੇ ਗਏ ਸੋਨੇ 'ਚ ਦੁਬਈ ਤੋਂ ਆਏ ਇੱਕ ਜਹਾਜ਼ 'ਚ ਲੁੱਕਾ ਕੇ ਲਿਆਈਆਂ ਗਈਆਂ ਸੋਨੇ ਦੀਆਂ ਛੜਾਂ ਵੀ ਸ਼ਾਮਲ ਹਨ, ਜੋ ਜਹਾਜ਼ ਦੀ ਸੀਟ ਦੇ ਹੇਠਾਂ ਪਈਆਂ ਮਿਲੀ ਹਨ।
ਰੀਲੀਜ਼ 'ਚ ਕਿਹਾ ਗਿਆ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਅਤੇ ਮੰਗਲਵਾਰ ਨੂੰ ਆਏ ਕੁੱਝ ਯਾਤਰੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਅੰਡਰਵੀਅਰ 'ਚ ਛੁਪਾ ਕੇ ਲਿਆਇਆ ਗਿਆ ਸੋਨੇ ਦਾ ਚੂਰਾ ਬਰਾਮਦ ਕੀਤਾ। ਕੁਲ ਮਿਲਾ ਕੇ 1.64 ਕਰੋੜ ਰੁਪਏ ਦੀ ਕੀਮਤ ਦਾ 3.15 ਕਿੱਲੋ ਸੋਨਾ ਬਰਾਮਦ ਕੀਤਾ ਗਿਆ ਹੈ ਅਤੇ ਇਸ ਸੰਬੰਧ 'ਚ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਅੰਡੇਮਾਨ ਨੇੜੇ ਪਹੁੰਚਿਆ ਅਮਰੀਕੀ ਏਅਰਕ੍ਰਾਫਟ USS ਰੋਨਾਲਡ ਰੀਗਨ, ਚੀਨ ਬੌਖਲਾਇਆ
NEXT STORY