ਕਾਨਪੁਰ (ਅਨਸ)- ਹੁਣ ‘ਯੂ. ਪੀ. ਦੇ ਬੱਪੀ ਲਾਹਿੜੀ’ ਦੇ ਨਾਂ ਨਾਲ ਮਸ਼ਹੂਰ ਕਾਨਪੁਰ ਦਾ ਇਹ ਵਿਅਕਤੀ ਖੁਦ ਲਈ ਸੋਨੇ ਦਾ ਬਣਿਆ ਮਾਸਕ ਲੈ ਕੇ ਚਰਚਾ ਵਿਚ ਹੈ। ਮਨੋਜ ਸੈਂਗਰ, ਜਿਸ ਨੂੰ ‘ਮਨੋਜਾਨੰਦ ਮਹਾਰਾਜ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਸਨੇ ਸੋਨੇ ਦਾ ਮਾਸਕ ਬਣਵਾਉਣ ਲਈ 5 ਲੱਖ ਰੁਪਏ ਖਰਚ ਕੀਤੇ ਹਨ। ਉਸਦੇ ਮੁਤਾਬਕ ਮਾਸਕ ਦੇ ਅੰਦਰ ਸੈਨੀਟਾਈਜਰ ਦਾ ਘੋਲ ਹੁੰਦਾ ਹੈ ਜੋ 36 ਮਹੀਨਿਆਂ ਤੱਕ ਕੰਮ ਕਰੇਗਾ। ਉਸਨੇ ਇਸਨੂੰ ‘ਸ਼ਿਵ ਸ਼ਰਨ ਮਾਸਕ’ ਨਾਂ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ
ਬੱਪੀ ਲਾਹਿੜੀ ਵਾਂਗ ਮਨੋਜ ਨੂੰ ਵੀ ਸੋਨੇ ਦਾ ਸ਼ੌਕ ਹੈ। ਉਹ ਚਾਰ ਸੋਨੇ ਦੀਆਂ ਚੇਨਾਂ ਪਹਿਣਦਾ ਹੈ ਜਿਨ੍ਹਾਂ ਦਾ ਭਾਰ ਲਗਭਗ 250 ਗ੍ਰਾਮ ਹੈ। ਉਸਦੇ ਲੋਕ ਇਕ ਸ਼ੰਖ, ਮੱਛੀ ਅਤੇ ਭਗਵਾਨ ਹਨੂਮਾਨ ਦਾ ਲਾਕੇਟ ਹੈ। ਸਾਰੇ ਸੋਨੇ ਨਾਲ ਬਣੇ ਹੋਏ ਹਨ। ਮਨੋਜ ਅੱਜ ਵੀ ਲਗਭਗ ਦੋ ਕਿਲੋ ਭਾਰ ਦੇ ਸੋਨੇ ਦੇ ਗਹਿਣੇ ਪਹਿਣਦਾ ਹੈ। ਇਸ ਤੋਂ ਇਲਾਵਾ ਉਸਦੇ ਕੋਲ ਇਕ ਜੋੜੀ ਗੋਲਡਨ ਏਅਰਰਿੰਗਸ, ਰਿਵਾਲਵਰ ਲਈ ਇਕ ਗੋਲਡਨ ਕਵਰ ਅਤੇ ਤਿੰਨ ਗੋਲਡ ਬੈਲਟਾਂ ਹਨ। ਉਸਨੂੰ ਕਾਨਪੁਰ ਵਿਚ ‘ਗੋਲਡਨ ਬਾਬਾ’ ਵੀ ਕਿਹਾ ਜਾਂਦਾ ਹੈ। ਮਨੋਜ ਨੇ ਕਿਹਾ ਕਿ ਸੋਨੇ ਕਾਰਨ ਉਸਨੂੰ ਅਸਮਾਜਿਕ ਤੱਤਾਂ ਤੋਂ ਧਮਕੀਆਂ ਦਿੱਤੀਆਂ ਸਨ।
ਇਹ ਖ਼ਬਰ ਪੜ੍ਹੋ- ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਪੱਕੇ ਮੋਰਚੇ ਵਾਲੀ ਥਾਂ BKU ਏਕਤਾ ਉਗਰਾਹਾਂ ਵੱਲੋਂ ਪੱਕਾ ਸ਼ੈੱਡ ਪਾਉਣ ਦੀ ਤਿਆਰੀ
NEXT STORY