ਨਵੀਂ ਦਿੱਲੀ- ਗੋਲਡਨ ਬਾਬਾ ਦੇ ਨਾਂ ਨਾਲ ਮਸ਼ਹੂਰ ਸੁਧੀਰ ਕੁਮਾਰ ਮੱਕੜ ਦਾ ਲੰਬੀ ਬੀਮਾਰੀ ਤੋਂ ਬਾਅਦ ਮੰਗਲਵਾਰ ਨੂੰ ਏਮਜ਼ 'ਚ ਦਿਹਾਂਤ ਹੋ ਗਿਆ। ਮੂਲ ਰੂਪ ਨਾਲ ਗਾਜ਼ੀਆਬਾਦ ਦੇ ਰਹਿਣ ਵਾਲੇ ਮੱਕੜ ਉਰਫ਼ ਗੋਲਡਨ ਬਾਬਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਹਰਿਦੁਆਰ ਦੇ ਕਈ ਅਖਾੜਿਆਂ ਨਾਲ ਜੁੜੇ ਸਨ। ਇਸ ਤੋਂ ਪਹਿਲਾਂ ਉਹ ਦਿੱਲੀ 'ਚ ਗਾਰਮੈਂਟਸ ਦਾ ਕਾਰੋਬਾਰ ਕਰਦੇ ਸਨ।
ਸੋਨੇ (ਗੋਲਡ) ਨੂੰ ਆਪਣਾ ਇਸ਼ਟ ਮੰਨਣ ਵਾਲੇ ਗੋਲਡਨ ਬਾਬਾ ਹਮੇਸ਼ਾ ਸੋਨੇ ਦੇ ਗਹਿਣੇ ਪਾਈ ਰੱਖਦੇ ਸਨ। ਸਾਲ 1972 ਤੋਂ ਹੀ ਉਨ੍ਹਾਂ ਦਾ ਇਹੀ ਰੂਪ ਦੇਖਿਆ ਜਾਂਦਾ ਰਿਹਾ ਹੈ। ਗੋਲਡਨ ਬਾਬਾ ਹਮੇਸ਼ਾ ਆਪਣੀਆਂ 10 ਉਂਗਲਾਂ 'ਚ ਅੰਗੂਠੀਆਂ ਤੋਂ ਇਲਾਵਾ ਬਾਜੂਬੰਦ ਅਤੇ ਲਾਕੇਟ ਵੀ ਪਾ ਕੇ ਰੱਖਦੇ ਸਨ। ਆਪਣੀ ਸੁਰੱਖਿਆ ਲਈ ਉਨ੍ਹਾਂ ਨੇ 25-30 ਸੁਰੱਖਿਆ ਕਰਮੀ ਵੀ ਲੱਗਾ ਰੱਖੇ ਸਨ। ਪੂਰਬੀ ਦਿੱਲੀ ਦੇ ਗਾਂਧੀ ਨਗਰ 'ਚ ਰਹਿਣ ਵਾਲੇ ਮੱਕੜ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਮੰਗਲਵਾਰ ਦੇਰ ਰਾਤ ਉਨ੍ਹਾਂ ਨੇ ਏਮਜ਼ 'ਚ ਹੀ ਆਖਰੀ ਸਾਹ ਲਿਆ।
ਗੋਲਡਨ ਬਾਬਾ ਵਿਰੁੱਧ ਪੂਰਬੀ ਦਿੱਲੀ 'ਚ ਅਗਵਾ, ਰਿਸ਼ਵਤ, ਜ਼ਬਰਨ ਵਸੂਲੀ, ਕੁੱਟਮਾਰ, ਜਾਨੋਂ ਮਾਰਨ ਦੀ ਧਮਕੀ ਦੇਣ ਵਰਗੇ ਅਪਰਾਧਾਂ 'ਚ ਕਈ ਮੁਕੱਦਮੇ ਦਰਜ ਹਨ। ਸੰਨਿਆਸੀ ਬਣਨ ਤੋਂ ਪਹਿਲਾਂ ਗੋਲਡਨ ਬਾਬਾ ਗਾਰਮੈਂਟਸ ਦੇ ਕਾਰੋਬਾਰ 'ਚ ਸਨ। ਗਾਂਧੀਨਗਰ ਦੇ ਅਸ਼ੋਕ ਗਲੀ 'ਚ ਉਨ੍ਹਾਂ ਨੇ ਆਪਣਾ ਛੋਟਾ ਜਿਹਾ ਆਸ਼ਰਮ ਵੀ ਬਣਾਇਆ ਸੀ।
ਕੋਰੋਨਾ: ਲਾਸ਼ਾਂ ਨਾਲ ਅਜਿਹੀ ਬਦਸਲੂਕੀ, ਵੇਖ ਤੁਸੀਂ ਵੀ ਹੋਵੋਗੇ ਹੈਰਾਨ (ਵੀਡੀਓ)
NEXT STORY