ਨਵੀਂ ਦਿੱਲੀ- ਸੁਪਰੀਮ ਕੋਰਟ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਰਜਿਸਟਰੇਸ਼ਨ 23 ਅਗਸਤ 2024 ਤੋਂ ਸ਼ੁਰੂ ਹੋਵੇਗਾ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਦੇ ਮਾਧਿਅਮ ਨਾਲ ਜੂਨੀਅਰ ਕੋਰਟ ਅਟੇਂਡੇਂਟ ਦੇ ਕੁੱਲ 80 ਅਹੁਦੇ ਭਰੇ ਜਾਣਗੇ। ਇਹ ਅਹੁਦੇ ਕੁੱਕ ਦੇ ਹਨ, ਇਸ ਲਈ ਉਮੀਦਵਾਰ ਨੂੰ ਕੁਕਿੰਗ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜ਼ਰੂਰੀ ਹੈ ਕਿ ਉਮੀਦਵਾਰ ਕੋਲ ਕੁਕਿੰਗ ਜਾਂ ਕਲਨਰੀ ਆਰਟਸ 'ਚ ਘੱਟੋ-ਘੱਟ ਇਕ ਸਾਲ ਦਾ ਡਿਪਲੋਮਾ ਹੋਵੇ ਅਤੇ ਉਸ ਨੂੰ ਇਸ ਫੀਲਡ 'ਚ ਘੱਟੋ-ਘੱਟ 3 ਸਾਲ ਕੰਮ ਕਰਨ ਦਾ ਤਜ਼ਰਬਾ ਵੀ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 12 ਸਤੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਮੋਹਲੇਧਾਰ ਮੀਂਹ ਪੈਣ ਕਾਰਨ 107 ਸੜਕਾਂ ਬੰਦ, ਯੈਲੋ ਅਲਰਟ ਜਾਰੀ
NEXT STORY