ਨਵੀਂ ਦਿੱਲੀ, (ਇੰਟ.)- ਭਾਰਤੀ ਅਰਥਵਿਵਸਥਾ ਲਈ ਚੰਗੀ ਖਬਰ ਹੈ। ਗੋਲਡਮੈਨ ਸਾਕਸ ਨੇ ਕੈਲੰਡਰ ਸਾਲ 2024 ਲਈ ਭਾਰਤ ਦੇ ਜੀ. ਡੀ. ਪੀ. ਵਾਧੇ ਦੇ ਆਪਣੇ ਪਹਿਲਾਂ ਦੇ ਅੰਦਾਜ਼ੇ ਨੂੰ 10 ਆਧਾਰ ਅੰਕ (ਬੀ. ਪੀ. ਐੱਸ.) ਵਧਾ ਕੇ 6.7 ਫੀਸਦੀ ਕਰ ਦਿੱਤਾ ਹੈ। ਨਾਲ ਹੀ ਉਮੀਦ ਪ੍ਰਗਟਾਈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਚਾਲੂ ਕੈਲੰਡਰ ਸਾਲ ਦੀ ਚੌਥੀ ਤਿਮਾਹੀ ਜਾਂ ਚਾਲੂ ਵਿੱਤੀ ਸਾਲ 2024-25 ਦੀ ਤੀਜੀ ਤਿਮਾਹੀ ’ਚ ਵਿਆਜ ਦਰਾਂ ’ਚ ਕਟੌਤੀ ਕਰ ਸਕਦਾ ਹੈ।
ਅਪ੍ਰੈਲ 2024 ਤੱਕ ਜਨਵਰੀ ’ਚ ਭਾਰਤ ਦੀ ਮੁੱਖ ਮਹਿੰਗਾਈ ਔਸਤਨ 3.4 ਫੀਸਦੀ ਸਾਲਾਨਾ ਸੀ। ਗੋਲਡਮੈਨ ਸਾਕਸ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ’ਚ ਮੁੱਖ ਮਹਿੰਗਾਈ ਹੇਠਾਂ ਆ ਸਕਦੀ ਹੈ ਅਤੇ 4-4.5 ਫੀਸਦੀ ਅੰਕ ਤੱਕ ਵਧ ਸਕਦੀ ਹੈ।
ਗੋਲਡਮੈਨ ਸਾਕਸ ਨੇ ਕਿਹਾ ਕਿ ਐੱਮ. ਪੀ. ਸੀ. ਨੇ ਭਾਰਤ ਦੇ ਕਈ ਹਿੱਸਿਆਂ ’ਚ ਚੱਲ ਰਹੇ ਗਰਮ ਮੌਸਮ ਦੀ ਸਥਿਤੀ ਕਾਰਨ ਸਪਲਾਈ ’ਚ ਰੁਕਾਵਟ ਕਾਰਨ ਖੁਰਾਕ ਮਹਿੰਗਾਈ ’ਤੇ ਸਾਵਧਾਨੀ ਵਾਲਾ ਰੁਖ ਅਪਣਾਇਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਰ. ਬੀ. ਆਈ. ਮੁਦਰਾ ਨੀਤੀ ’ਚ ਢਿੱਲ ਦੇਣ ਤੋਂ ਪਹਿਲਾਂ ਦੂਜੀ ਛਿਮਾਹੀ ’ਚ ਖੁਰਾਕ ਮਹਿੰਗਾਈ ਦਾ ਮੁਲਾਂਕਣ ਕਰਨ ਲਈ ਮਾਨਸੂਨ ਦੀ ਪ੍ਰਗਤੀ ਅਤੇ ਗਰਮੀ ਰੁੱਤ ਦੀ (ਸਾਉਣੀ) ਫਸਲ ਦੀ ਬਿਜਾਈ ਦੇਖਣਾ ਚਾਹੁੰਦਾ ਹੈ।
ਗੋਲਡਮੈਨ ਸਾਕਸ ਨੇ ਆਰ. ਬੀ. ਆਈ. ਵੱਲੋਂ ਵਿਆਜ ਦਰ ’ਚ ਕਟੌਤੀ ਦੀ ਆਪਣੀ ਉਮੀਦ ਨੂੰ ਇਕ ਤਿਮਾਹੀ ਦੇ ਲਈ ਪਿੱਛੇ ਧੱਕ ਦਿੱਤਾ ਹੈ, ਜਿਸ ’ਚ ਪਹਿਲੀ ਕਟੌਤੀ ਦਸੰਬਰ 2024 ਦੀ ਬੈਠਕ ’ਚ ਹੋਣ ਦੀ ਸੰਭਾਵਨਾ ਹੈ।
ਇਕ੍ਰਾ ਨੇ ਵਾਧਾ ਦਰ 6.7 ਫੀਸਦੀ ਰਹਿਣ ਦਾ ਲਾਇਆ ਅੰਦਾਜ਼ਾ
ਘਰੇਲੂ ਰੇਟਿੰਗ ਏਜੰਸੀ ਇਕ੍ਰਾ ਨੇ ਵਿੱਤੀ ਸਾਲ 2023-24 ਦੀ ਜਨਵਰੀ-ਮਾਰਚ ਤਿਮਾਹੀ ’ਚ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਘਟ ਕੇ ਚਾਰ ਤਿਮਾਹੀ ਦੇ ਹੇਠਲੇ ਪੱਧਰ 6.7 ਫੀਸਦੀ ’ਤੇ ਰਹਿਣ ਦਾ ਅੰਦਾਜ਼ਾ ਲਾਇਆ ਹੈ। ਇਕ੍ਰਾ ਦਾ ਅੰਦਾਜ਼ਾ ਹੈ ਸਮੁੱਚੇ ਵਿੱਤੀ ਸਾਲ 2023-24 ਲਈ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ 7.8 ਫੀਸਦੀ ਰਹੇਗੀ।
ਇਕ੍ਰਾ ਦੀ ਮੁੱਖ ਅਰਥਸ਼ਾਸਤਰੀ (ਹੈੱਡ-ਰਿਸਰਚ ਐਂਡ ਆਊਟਰੀਚ) ਅਦਿੱਤੀ ਨਾਇਰ ਨੇ ਕਿਹਾ ਕਿ ਘੱਟ ਮਾਤਰਾ ’ਚ ਵਾਧੇ ਦੇ ਨਾਲ-ਨਾਲ ਜਿਣਸ ਦੀਆਂ ਕੀਮਤਾਂ ਨਾਲ ਘੱਟ ਲਾਭ ਦੇ ਨਾਲ ਕੁਝ ਉਦਯੋਗਿਕ ਖੇਤਰਾਂ ਦੇ ਮੁਨਾਫੇ ’ਚ ਗਿਰਾਵਟ ਨਾਲ ਵਿੱਤੀ ਸਾਲ 2023-24 ਦੀ ਚੌਥੀ (ਜਨਵਰੀ-ਮਾਰਚ) ਤਿਮਾਹੀ ’ਚ ਭਾਰਤ ਦੀ ਗ੍ਰਾਸ ਵੈਲਿਊ ਐਡਿਡ (ਜੀ. ਵੀ. ਏ.) ਵਾਧੇ ’ਚ ਕਮੀ ਆਉਣ ਦੀ ਉਮੀਦ ਹੈ।
ਕੇਜਰੀਵਾਲ ਨੂੰ ਜੇਲ੍ਹ 'ਚ ਸਹੂਲਤ ਦੇਣ ਸੰਬੰਧੀ ਪਟੀਸ਼ਨ ਲਈ ਵਕੀਲ 'ਤੇ ਲਗਾਇਆ ਗਿਆ ਜੁਰਮਾਨਾ ਮੁਆਫ਼
NEXT STORY