ਟੋਕੀਓ— ਜਾਪਾਨ ਦੀ ਅਰਥਵਿਵਸਥਾ 'ਚ ਅਪ੍ਰੈਲ-ਜੂਨ ਦੀ ਦੂਜੀ ਤਿਮਾਹੀ 'ਚ ਰਿਕਾਰਟ ਗਿਰਾਵਟ ਆਈ ਹੈ। ਇਹ ਗਿਰਾਵਟ ਸ਼ੁਰੂਆਤੀ ਅਨੁਮਾਨਾਂ ਤੋਂ ਕਿਤੇ ਜ਼ਿਆਦਾ ਹੈ।
ਜਾਪਾਨ ਨੇ ਦੂਜੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ ਰਿਕਾਰਡ 28.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਇਹ ਅੰਕੜਾ ਪਿਛਲੇ ਮਹੀਨੇ ਦਿੱਤੇ ਗਏ 27.8 ਫੀਸਦੀ ਦੇ ਅਨੁਮਾਨ ਤੋਂ ਵੱਧ ਰਿਹਾ।
ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਲੋਕਾਂ ਨੂੰ ਆਪਣੇ ਘਰ ਰਹਿਣ ਨੂੰ ਮਜਬੂਰ ਹੋਣਾ ਪਿਆ ਹੈ। ਮਹਾਮਾਰੀ ਦੇ ਮੱਦੇਨਜ਼ਰ ਰੈਸਟੋਰਟਾਂ ਅਤੇ ਸਟੋਰ ਬੰਦ ਹਨ। ਯਾਤਰਾ ਅਤੇ ਸੈਰ-ਸਪਾਟਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਪਰ ਬਰਾਮਦ 'ਤੇ ਨਿਰਭਰ ਜਾਪਾਨੀ ਅਰਥਵਿਵਸਥਾ ਨੂੰ ਇਸ ਮਹਾਮਾਰੀ ਨੇ ਹੋਰ ਅਰਥਵਿਵਸਥਾਵਾਂ ਦੀ ਤੁਲਨਾ 'ਚ ਕਿਤੇ ਵੱਧ ਸੱਟ ਮਾਰੀ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦੇਣ ਜਾ ਰਹੇ ਹਨ। ਹੁਣ ਦੇਸ਼ ਨਵਾਂ ਨੇਤਾ ਚੁਣਨ ਦੀ ਤਿਆਰੀ ਕਰ ਰਿਹਾ ਹੈ। ਅਜਿਹੇ 'ਚ ਨਵੇਂ ਪੀ. ਐੱਮ. ਸਾਹਮਣੇ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ।
FD ਕਰਾਉਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ, ਰਿਟਰਨ 'ਤੇ ਪਈ ਮਾਰ
NEXT STORY