ਨਵੀਂ ਦਿੱਲੀ : ਕੁੰਭ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖਬਰੀ ਹੈ। ਰੇਲਵੇ ਨੇ ਵਿਸ਼ੇਸ਼ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਟ੍ਰੇਨ ਕੁੰਭ ਵਿੱਚ ਭੀੜ ਘੱਟ ਕਰਨ ਵਿੱਚ ਵੀ ਮਦਦਗਾਰ ਹੋਵੇਗੀ। ਇਹ ਵਿਸ਼ੇਸ਼ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ (ਟ੍ਰੇਨ ਨੰਬਰ 02252) ਨਵੀਂ ਦਿੱਲੀ ਤੋਂ ਵਾਰਾਣਸੀ ਤੱਕ ਚੱਲੇਗੀ। ਟ੍ਰੇਨ ਪ੍ਰਯਾਗਰਾਜ ਵਿਖੇ ਰੁਕੇਗੀ। ਇਹ ਟ੍ਰੇਨ 15, 16 ਅਤੇ 17 ਫਰਵਰੀ ਨੂੰ ਚੱਲੇਗੀ। ਇਸ ਦਾ ਮਕਸਦ ਵੀਕਐਂਡ 'ਤੇ ਕੁੰਭ ਮੇਲੇ 'ਤੇ ਜਾਣ ਵਾਲੇ ਯਾਤਰੀਆਂ ਦੀ ਵਾਧੂ ਭੀੜ ਨੂੰ ਸੰਭਾਲਣਾ ਹੈ।
ਕੀ ਹੋਵੇਗੀ ਟਾਈਮਿੰਗ?
ਟ੍ਰੇਨ ਨਵੀਂ ਦਿੱਲੀ (NDLS) ਤੋਂ ਸਵੇਰੇ 5:30 ਵਜੇ ਰਵਾਨਾ ਹੋਵੇਗੀ। ਪ੍ਰਯਾਗਰਾਜ (PRYJ) ਵਿਖੇ ਇਸ ਦਾ ਪਹੁੰਚਣ ਦਾ ਸਮਾਂ ਦੁਪਹਿਰ 2:20 ਵਜੇ ਹੈ।
ਇਹ ਵੀ ਪੜ੍ਹੋ : ਸਿੰਗਰੌਲੀ 'ਚ ਸੜਕ ਹਾਦਸੇ ਤੋਂ ਬਾਅਦ ਹੰਗਾਮਾ, ਗੁੱਸੇ 'ਚ ਆਈ ਭੀੜ ਨੇ 11 ਵਾਹਨ ਫੂਕੇ, ਕਈ ਪੁਲਸ ਵਾਲੇ ਜ਼ਖਮੀ
ਕੱਲ੍ਹ ਤੋਂ ਹੀ ਮਿਲਣ ਲੱਗੇਗੀ ਸੇਵਾ
ਕੁੰਭ ਮੇਲੇ ਲਈ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਵੰਦੇ ਭਾਰਤ ਟਰੇਨ 15 ਫਰਵਰੀ 2025 ਤੋਂ ਚੱਲੇਗੀ। ਇਸ ਦੇ ਚੱਲਣ ਦਾ ਸਮਾਂ ਅਤੇ ਦਿਨ ਉੱਪਰ ਦੱਸੇ ਅਨੁਸਾਰ ਹੀ ਰਹਿਣਗੇ।
ਕੁੰਭ ਵਿੱਚ ਭਾਗ ਲੈਣ ਲਈ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਹੁਣ ਤੱਕ ਕਰੋੜਾਂ ਲੋਕ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ। ਕੁੰਭ ਭਾਰਤ ਦੇ ਚਾਰ ਪਵਿੱਤਰ ਸਥਾਨਾਂ ਵਿੱਚੋਂ ਇੱਕ 'ਤੇ ਹਰ 12 ਸਾਲਾਂ ਬਾਅਦ ਆਯੋਜਿਤ ਇੱਕ ਵਿਸ਼ਾਲ ਅਤੇ ਮਹੱਤਵਪੂਰਨ ਧਾਰਮਿਕ ਸਮਾਗਮ ਹੈ। 2025 ਵਿੱਚ ਪ੍ਰਯਾਗਰਾਜ ਵਿੱਚ ਕੁੰਭ ਮੇਲਾ ਲਗਾਇਆ ਜਾ ਰਿਹਾ ਹੈ। ਇਹ ਉਹ ਮੌਕਾ ਹੈ ਜਦੋਂ ਕਰੋੜਾਂ ਸ਼ਰਧਾਲੂ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ 'ਤੇ ਇਸ਼ਨਾਨ ਕਰਨ ਲਈ ਇਕੱਠੇ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
119 ਭਾਰਤੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪੁੱਜੇਗਾ ਅਮਰੀਕੀ ਜਹਾਜ਼!
NEXT STORY